ਝੁਨੀਰ, 17 ਜੂਨ (ਪ.ਪ.)- ਪਿੰਡ ਫੱਤਾ ਮਾਲੋਕਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਕ੍ਰਿਤੀ ਦੀ 31ਵੀਂ ਤੇ ਮਹੰਤ ਰਾਮ ਸਿੰਘ ਦੀ 22ਵੀਂ ਬਰਸੀ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਆਰੰਭਤਾ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਗਈ | ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ 'ਚ 4 ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ | ਗਿਆਨੀ ਕੌਰ ਸਿੰਘ ਨੇ ਲੜੀ ਦਾ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਮੁੱਖ ਗ੍ਰੰਥੀ ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਬਰਸੀ ਦੇ ਮੁੱਖ ਸਮਾਗਮ 21, 22 ਅਤੇ 23 ਜੁਲਾਈ ਨੂੰ ਹੋਣਗੇ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਚਾਰ ਅਖੰਡ ਸਾਹਿਬ ਪ੍ਰਕਾਸ਼ ਕੀਤੇ ਜਾਇਆ ਕਰਨਗੇ | ਇਸ ਮੌਕੇ ਸੰਤ ਪ੍ਰੀਤਮ ਸਿੰਘ ਮੱਲ੍ਹੜੀ, ਗਿਆਨੀ ਸਤਨਾਮ ਸਿੰਘ ਹਾਂਸਪੁਰ, ਸੰਤ ਹਾਕਮ ਸਿੰਘ ਜੋਗੇਵਾਲੇ, ਗ੍ਰੰਥੀ ਮਾਘ ਸਿੰਘ, ਨਰਾਇਣ ਸਿੰਘ, ਸੋਹਣਾ ਸਿੰਘ, ਸ਼ਿੰਗਾਰਾ ਸਿੰਘ, ਬਾਬਾ ਗੁਰਸ਼ਰਨ ਸਿੰਘ ਮੌੜਾਂਵਾਲੇ, ਬਾਬਾ ਗੋਪਾਲ ਦਾਸ, ਭੋਲਾ ਦਾਸ ਘੁਰਕਣੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |