27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਦੁਆਰਾ ਜੰਡ ਸਾਹਿਬ ਹਰਰਾਏਪੁਰ ਵਿਖੇ ਲਾਂਗਰੀ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ <br/>

ਗੋਨਿਆਣਾ ਸਿਵਲ ਹਸਪਤਾਲ ਵਿਖੇ ਦਾਖ਼ਲ ਪੀੜਤ ਲਾਂਗਰੀ ਦਾ ਹਾਲਚਾਲ ਪੁੱਛਣ ਮੌਕੇ ਜਥੇਦਾਰ ਅਤੇ ਸ਼ਰਧਾਲੂ | ਤਸਵੀਰ: ਲਛਮਣ ਦਾਸ ਗਰਗ <br/> 19-06-2025
ਗੋਨਿਆਣਾ, 18 ਜੂਨ (ਲਛਮਣ ਦਾਸ ਗਰਗ)- ਗੁਰਦੁਆਰਾ ਜੰਡ ਸਾਹਿਬ ਪਿੰਡ ਹਰਰਾਏਪੁਰ ਸਥਿਤ ਗੁਰਦੁਆਰਾ ਜੰਡ ਸਾਹਿਬ 'ਚ ਲਾਂਗਰੀ ਦੀ ਹੋਈ ਅਣਕਹੀ ਕੁੱਟਮਾਰ ਦਾ ਮਾਮਲਾ ਹੋਣ ਨਾਲ ਪੂਰੇ ਇਲਾਕੇ ਦੀਆਂ ਸੰਗਤਾਂ 'ਚ ਰੋਸ ਦਾ ਮਾਹੌਲ ਬਣ ਗਿਆ ਹੈ | ਪੀੜਤ ਲਾਂਗਰੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਹ ਬਿਮਾਰ ਹੋਣ ਕਰਕੇ ਆਪਣੇ ਰੋਜ਼ਾਨਾ ਦੇ ਕੰਮ ਨਿਪਟਾ ਕੇ ਮੰਜੇ 'ਤੇ ਆਰਾਮ ਕਰ ਰਿਹਾ ਸੀ, ਤਾਂ ਉਸ ਵੇਲੇ ਇਕ ਵਿਅਕਤੀ ਸਿਕੰਦਰ ਸਿੰਘ ਨੇ ਆ ਕੇ ਪਹਿਲਾਂ ਚਾਹ ਬਾਰੇ ਪੁੱਛਿਆ ਅਤੇ ਫਿਰ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਲੱਗ ਪਿਆ | ਇਸ ਤੋਂ ਬਾਅਦ ਉਸ ਨੇ ਲਾਂਗਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਇਸ ਵੇਲੇ ਲਾਂਗਰੀ ਮੁਖ਼ਤਿਆਰ ਸਿੰਘ ਸਿਵਲ ਹਸਪਤਾਲ ਗੋਨਿਆਣਾ ਮੰਡੀ 'ਚ ਦਾਖਲ ਹੈ | ਇਸ ਮਾਮਲੇ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸਿਕੰਦਰ ਸਿੰਘ ਲੜਾਈ ਕਰਨ ਦੇ ਇਰਾਦੇ ਨਾਲ ਆਇਆ ਸੀ | ਚਾਹ ਨੂੰ ਲੈ ਕੇ ਕੋਈ ਵਿਵਾਦ ਨਹੀਂ ਸੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗੱਲ ਸੀ ਤਾਂ ਉਹ ਕਮੇਟੀ ਸਾਹਮਣੇ ਰੱਖੀ ਜਾਂਦੀ, ਪਰ ਕੁੱਟਮਾਰ ਦਾ ਕੋਈ ਤਰਕ ਨਹੀਂ ਬਣਦਾ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੋਮਣੀ ਪੰਥ ਅਕਾਲੀ ਦਲ 96 ਕਰੋੜੀ ਤਰਨਾ ਦਲ ਪੰਜਵਾ ਨਿਸ਼ਾਨ ਹਲਕਾ ਸੰਗਤ ਦੇ ਜਥੇਦਾਰ ਬਾਬਾ ਜਗਰੂਪ ਸਿੰਘ (ਪਿੰਡ ਸੁਖਲਧੀ) ਹਸਪਤਾਲ ਪਹੁੰਚੇ ਅਤੇ ਪੀੜਤ ਲਾਂਗਰੀ ਨਾਲ ਮੁਲਾਕਾਤ ਕੀਤੀ | ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਵਿਅਕਤੀ ਉੱਤੇ ਹਮਲਾ ਨਹੀਂ, ਸਗੋਂ ਗੁਰੂਘਰ ਅਤੇ ਗੁਰਸਿੱਖ ਦੀ ਮਰਿਆਦਾ ਉੱਤੇ ਹਮਲਾ ਹੈ | ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਵਿਚ ਧਾਰਾ 295 ਅਧੀਨ ਕੜੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਸਿਕੰਦਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੈਂ ਉਸ ਸਮੇਂ ਜੋੜੇ ਘਰ ਦੀ ਸੇਵਾ 'ਚ ਲੱਗਾ ਹੋਇਆ ਸੀ | ਕੁਝ ਸ਼ਰਧਾਲੂ ਆਏ ਅਤੇ ਚਾਹ ਬਾਰੇ ਪੁੱਛਿਆ, ਜਦੋਂ ਮੈਂ ਲਾਂਗਰੀ ਕੋਲੋਂ ਚਾਹ ਬਾਰੇ ਪੁੱਛਿਆ, ਤਾਂ ਉਸ ਨੇ ਮੈਨੂੰ ਗੱਲਤ ਸ਼ਬਦਾਵਲੀ ਦੀ ਵਰਤੋਂ ਕੀਤੀ | ਜਿਸ ਤੋਂ ਬਾਅਦ ਸਾਡੀ ਕਹਾਸੁਨੀ ਹੋ ਗਈ | ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵਲੋਂ ਲਾਂਗਰੀ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਘਰ ਵਿਚ ਬੇਕਰੀ ਦਾ ਕੰਮ ਕਰ ਕੇ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਨਗਰ ਮਹਿਰਾਜ ਦੀ ਗਗਨਦੀਪ ਕੌਰ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।