27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਘਰ ਵਿਚ ਬੇਕਰੀ ਦਾ ਕੰਮ ਕਰ ਕੇ ਪਰਿਵਾਰ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਨਗਰ ਮਹਿਰਾਜ ਦੀ ਗਗਨਦੀਪ ਕੌਰ <br/>

ਅਜੀਤ ਡੈਸਕ 19-06-2025
ਮਹਿਰਾਜ, 18 ਜੂਨ (ਸੁਖਪਾਲ ਮਹਿਰਾਜ)-ਮਾਂ-ਬਾਪ ਤੇ ਮਿਲੀ ਵਧੀਆ ਸਿੱਖਿਆ ਤੇ ਗੁਰੂ ਤੋਂ ਮਿਲਿਆ ਵਧੀਆ ਗਿਆਨ ਇਨਸਾਨ ਦੀ ਸਮਾਜ ਵਿਚ ਵੱਖਰੀ ਪਹਿਚਾਣ ਬਣਾ ਦਿੰਦਾ ਹੈ | ਇਸ ਤਰ੍ਹਾਂ ਦੀ ਹੀ ਸਿੱਖਿਆ ਤੇ ਗਿਆਨ ਨਾਲ ਭਰਪੂਰ ਗਗਨਦੀਪ ਕੌਰ ਨੇ ਸਹੁਰੇ ਘਰ ਆ ਕੇ ਜਿੱਥੇ ਆਪਣਾ ਕੰਮ ਚਲਾਕੇ ਸਹੁਰੇ ਪਰਿਵਾਰ ਦੀ ਕਮਾਈ ਵਿਚ ਵਾਧਾ ਕੀਤਾ ਹੈ ਉਥੇ ਆਪਣੀ ਮਾਂ ਬਾਪ ਤੇ ਗੁਰੂ ਦਾ ਨਾਂਅ ਰੌਸ਼ਨ ਕੀਤਾ ਹੈ | ਨਗਰ ਮਹਿਰਾਜ ਵਿਖੇ ਖੇਤੀਬਾੜੀ ਦਾ ਕੰਮ ਕਰ ਰਹੇ ਮਨਵੀਰ ਸਿੰਘ ਦੀ ਪਤਨੀ ਗੁਗਨਦੀਪ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਬੇਕਰੀ ਦੇ ਕੰਮ ਦੀ ਸਿੱਖਿਆ ਵੀ ਬਰਨਾਲਾ ਵਿਖੇ ਹਾਸਲ ਕੀਤੀ ਸੀ ਤੇ ਅੱਜ ਉਸ ਸਿੱਖਿਆ ਦੇ ਚੱਲਦਿਆਂ ਗਗਨਦੀਪ ਕੌਰ ਨੇ ਨਗਰ ਮਹਿਰਾਜ ਵਿਖੇ ਆਪਣੀ ਬੇਕਰੀ ਖੋਲ੍ਹ ਲਈ ਹੈ, ਜਿੱਥੇ ਉਸ ਵਲੋਂ ਵਧੀਆ ਕੁਆਲਟੀ ਦੇ ਜਨਮ ਦਿਨ ਕੇਕ, ਪੇਸਟੀ ਪੋਸਟੀ ਆਦਿ ਤਿਆਰ ਕਰਕੇ ਵੇਚੇ ਜਾ ਰਹੇ ਹਨ | ਗਗਨਦੀਪ ਕੌਰ ਨੇ ਦੱਸਿਆ ਕਿ ਉਸਨੂੰ ਬਚਪਨ 'ਤੇ ਹੀ ਕੁਕਿੰਗ ਦਾ ਸ਼ੌਂਕ ਸੀ ਤੇ ਵਿਆਹ ਉਪਰੰਤ ਉਸਨੇ ਆਪਣੇ ਇਸ ਸ਼ੌਂਕ ਬਾਰੇ ਆਪਣੇ ਪਤੀ ਨੂੰ ਦੱਸਿਆ ਜਿਸ ਨੇ ਉਸ ਦੀ ਖੁੱਲਕੇ ਮੱਦਦ ਕੀਤੀ ਤੇ ਸ਼ਹਿਰ ਰਾਮਪੁਰਾ ਵਿਖੇ ਗਗਨਦੀਪ ਕੌਰ ਨੂੰ ਇਨਫਲੂਐਂਸਰ ਫਾਸਟ ਫੂਡ, ਦਹੀ ਭੱਲਾ ਸਮੇਤ ਹੋਰ ਕਈ ਆਈਟਮਾਂ ਬਣਾਉਣ ਦੀ ਟਰੇਨਿੰਗ ਦਿਵਾਈ | ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਮੂੰਹ ਬੋਲੀ ਭੈਣ ਨਵਜੋਤ ਪ੍ਰੀਤ ਤੇ ਉਸ ਦੇ ਪਤੀ ਕੁਲਜੀਤ ਸਿੰਘ ਜੋ ਕਿ ਦੋਂਵੇ ਅਧਿਆਪਕ ਹਨ ਨੇ ਉਸ ਦੀ ਇਸ ਕੰਮ ਵਿਚ ਮੱਦਦ ਕੀਤੀ ਤੇ ਉਸ ਨੇ ਘਰ ਵਿਚ ਆਪਣੀ ਬੇਕਰੀ ਸ਼ੁਰੂ ਕਰ ਦਿੱਤੀ | ਜਿਸ ਵਿਚ ਹੁਣ ਉਸ ਦਾ ਪੂਰਾ ਪਰਿਵਾਰ ਸੱਸ ਸੁਹਰਾ ਸਮੇਤ ਸਮੁੱਚਾ ਪਰਿਵਾਰ ਮੱਦਦ ਕਰਦਾ ਹੈ | ਗਗਨਦੀਪ ਕੌਰ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ਦੀ ਸਹਾਇਤਾ ਨਾਲ ਅੱਜ ਉਸ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਤੇ ਹਰ ਰੋਜ਼ ਤਿਆਰ ਹੋਣ ਵਾਲੀਆਂ ਆਈਟਮਾਂ ਦੀ ਜਾਣਕਾਰੀ ਵੱਟਸਅੱਪ ਗਰੁੱਪ ਵਿਚ ਪਾ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਹੁਣ ਨਗਰ ਮਹਿਰਾਜ ਦੇ ਨਾਲ ਨਾਲ ਨਥਾਣਾ, ਭੈਣੀ ਭਾਈਰੂਪਾ ਆਦਿ ਪਿੰਡ ਤੋਂ ਵੀ ਆਰਡਰ ਮਿਲ ਰਹੇ ਹਨ | ਗਗਨਦੀਪ ਕੌਰ ਅਨੁਸਾਰ ਹਰ ਰੋਜ਼ ਕਰੀਬ ਪੰਜਾਹ ਭੁੱਲੇ ਵਿਸ਼ੇਸ਼ ਤੌਰ 'ਤੇ ਆਰਡਰ ਤੇ ਤਿਆਰ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਡਰਾਈ ਕੇਕ, ਫਰੂਟ ਕੇਕ ਆਦਿ ਲੋਕਾਂ ਵਲੋਂ ਬਹੁਤ ਸਰਾਹੇ ਜਾ ਰਹੇ ਹਨ | ਗਗਨਦੀਪ ਨੇ ਦੱਸਿਆ ਕਿ ਜਿੱਥੇ ਪੂਰਾ ਪਰਿਵਾਰ ਉਸ ਦੀ ਇਸ ਕੰਮ ਵਿਚ ਮੱਦਦ ਕਰਦਾ ਹੈ ਉਥੇ ਉਸ ਦਾ ਪਤੀ ਬਠਿੰਡਾ ਤੇ ਬੇਕਰੀ ਦਾ ਸਮਾਨ ਲਿਆਉਣ ਸਮੇਤ ਆਰਡਰਾਂ ਦੀ ਡਿਲੀਵਰੀ ਕਰਨ ਤੱਕ ਉਸ ਦੀ ਮੱਦਦ ਕਰਦਾ ਹੈ | ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸੁਪਨਾ ਸੀ ਕਿ ਵਿਆਹ ਬਾਅਦ ਉਸ ਦਾ ਵੀ ਆਪਣਾ ਨਾਮ ਹੋਵੇ ਤੇ ਅੱਜ ਉਸ ਨੂੰ ਮਾਨ ਮਹਿਸੂਸ ਹੋ ਰਿਹਾ ਹੈ ਕਿ ਉਸ ਦਾ ਕਾਰੋਬਾਰ ਬਹੁਤ ਵਧੀਆ ਤੇ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਜਦ ਲੋੜ ਪੈਂਦੀ ਹੈ ਤਾਂ ਮੈਂ ਆਪਣੇ ਪਤੀ ਦਾ ਸਾਥ ਦਿੰਦੀ ਹਾਂ ਲੇਬਰ ਦਾ ਖਾਣਾ ਬਣਾਉਨ ਸਮੇਤ ਹਰ ਕੰਮ ਵਿਚ ਮੱਦਦ ਕਰਦੀ ਹਾਂ ਤੇ ਪਰਿਵਾਰ ਮੇਰੇ ਕੰਮ ਵਿਚ ਕਰਦਾ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਉਹ ਟਰੇਨਿੰਗ ਸਕੂਲ ਵੀ ਖੋਲ੍ਹਣਗੇ ਤਾਂ ਜੇ ਪਿੰਡ ਦੀਆਂ ਲੜਕੀਆਂ ਬੇਕਰੀ ਦਾ ਕੰਮ ਸਿਖਕੇ ਆਪਣੇ ਪੈਰਾ 'ਤੇ ਖੜੀਆਂ ਹੋ ਸਕਣ ਤੇ ਪਰਿਵਾਰ ਦਾ ਹੱਥ ਵਟਾ ਸਕਣ | ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਵਿਚ ਜ਼ਜ਼ਬਾ ਤੇ ਹਿੰਮਤ ਹੋਵੇ ਤਾਂ ਘੱਟ ਪੜਿਆ ਲਿਖਿਆ ਇਨਸਾਨ ਵੀ ਤਰੱਕੀ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦਾ ਪੁੱਤਰ ਕੰਮ ਦੇ ਨਾਲ-ਨਾਲ ਪੜ੍ਹਾਈ ਕਰ ਰਿਹਾ ਹੈ, ਉਥੇ ਉਹ ਵੀ ਕੰਮ ਦੇ ਨਾਲ-ਨਾਲ ਉੱਚ ਸਿੱਖਿਆ ਹਾਸਿਲ ਕਰ ਰਹੀ ਹੈ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਿਸ ਵਲੋਂ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ <br/> ਅਗਲੀ ਖ਼ਬਰ ਗੁਰਦੁਆਰਾ ਜੰਡ ਸਾਹਿਬ ਹਰਰਾਏਪੁਰ ਵਿਖੇ ਲਾਂਗਰੀ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।