ਸਰਦੂਲਗੜ੍ਹ, 18 ਜੂਨ (ਅਰੋੜਾ)- ਸਰਦੂਲਗੜ੍ਹ ਹਲਕੇ ਦੀ ਸ਼ਰਧਾ ਦਾ ਕੇਂਦਰ ਡੇਰਾ ਬਾਬਾ ਹੱਕਤਾਲਾ ਰੋਡ 'ਤੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ | ਦੱਸਣਯੋਗ ਹੈ ਕਿ ਹਰ ਮੰਗਲਵਾਰ ਡੇਰਾ ਬਾਬਾ ਹੱਕਤਾਲਾ ਵਿਖੇ ਹਲਕੇ ਦੇ ਸੈਂਕੜੇ ਲੋਕ ਮੱਥਾ ਟੇਕਣ ਜਾਂਦੇ ਹਨ | ਦੇਰ ਰਾਤ ਤੱਕ ਲੋਕ ਆਰਤੀ 'ਚ ਸ਼ਾਮਿਲ ਹੋਣ ਲਈ ਵੀ ਜਾਂਦੇ ਹਨ | ਇਸ ਰੋਡ 'ਤੇ 1 ਕਿੱਲੋਮੀਟਰ ਦੇ ਕਰੀਬ ਸਟਰੀਟ ਲਾਈਟਾਂ ਨਾ ਹੋਣ ਕਾਰਨ ਸ਼ਰਧਾਲੂਆਂ ਤੋਂ ਇਲਾਵਾ ਉਕਤ ਰੋਡ 'ਤੇ ਸ਼ਹਿਰੀ ਲੋਕ ਸਵੇਰੇ ਤੇ ਸ਼ਾਮ ਵੇਲੇ ਸੈਰ ਕਰਨ ਵੀ ਜਾਂਦੇ ਹਨ ਪਰ ਹਨੇਰਾ ਹੋਣ ਕਾਰਨ ਉਨ੍ਹਾਂ ਨੂੰ ਇੱਥੋਂ ਦੀ ਲੰਘਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਾ. ਬੰਸੀ ਲਾਲ ਨੇ ਨਗਰ ਪੰਚਾਇਤ ਦੇ ਅਧਿਕਾਰੀ ਤੋਂ ਮੰਗ ਕੀਤੀ ਕਿ ਡੇਰਾ ਬਾਬਾ ਹੱਕਤਾਲਾ ਰੋਡ 'ਤੇ ਸਟਰੀਟ ਲਾਈਟਾਂ ਤੁਰੰਤ ਲਗਵਾਈਆਂ ਜਾਣ |