25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨੌਜਵਾਨ ਲੜਕੀ ਦਾ ਥਹੁ ਪਤਾ ਨਾ ਲੱਗਣ ਦੇ ਰੋਸ ਵਜੋਂ ਬੀਰੋਕੇ ਕਲਾਂ ਵਾਸੀਆਂ ਵਲੋਂ ਥਾਣੇ ਅੱਗੇ ਧਰਨਾ <br/>

ਥਾਣਾ ਸਦਰ ਬੁਢਲਾਡਾ ਅੱਗੇ ਲਗਾਏ ਧਰਨੇ ਦੌਰਾਨ ਰੋਸ ਪ੍ਰਗਟ ਕਰਦੇ ਹੋਏ ਪਿੰਡ ਬੀਰੋਕੇ ਕਲਾਂ ਦੇ ਲੋਕ | ਤਸਵੀਰ : ਟੋਨੀ ਬੁਢਲਾਡਾ <br/> 19-06-2025
ਬੁਢਲਾਡਾ, 18 ਜੂਨ (ਸਵਰਨ ਸਿੰਘ ਰਾਹੀ)- ਪਿਛਲੇ ਕਰੀਬ ਇਕ ਮਹੀਨੇ ਤੋਂ ਲਾਪਤਾ ਪਿੰਡ ਬੀਰੋਕੇ ਕਲਾਂ ਦੇ ਗਰੀਬ ਪਰਿਵਾਰ ਦੀ ਲੜਕੀ ਦਾ ਕੋਈ ਥਹੁ ਪਤਾ ਨਾ ਲੱਗਣ ਕਰ ਕੇ ਵੱਡੀ ਗਿਣਤੀ ਪਿੰਡ ਵਾਸੀਆਂ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਸਦਰ ਬੁਢਲਾਡਾ ਅੱਗੇ ਰੋਸ ਧਰਨਾ ਦਿੱਤਾ ਗਿਆ | ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ ਨੇ ਦੱਸਿਆ ਮੋਹਾਲੀ ਵਿਖੇ ਪ੍ਰਾਈਵੇਟ ਨੌਕਰੀ ਕਰਦੀ ਪਿੰਡ ਦੀ 23 ਸਾਲਾ ਲੜਕੀ ਮਹੀਨਾ ਪਹਿਲਾਂ ਭੇਦਭਰੀ ਹਾਲਤ 'ਚ ਲਾਪਤਾ ਹੈ, ਜਿਸ ਸਬੰਧੀ ਪਰਿਵਾਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਲੜਕੀ ਦੀ ਕਾਲ ਡਿਟੇਲ ਕਢਵਾਉਣ ਤੋਂ ਪਤਾ ਲੱਗਿਆ ਕਿ ਲਾਪਤਾ ਹੋਣ ਦੇ ਸਮੇਂ ਦੌਰਾਨ ਉਸ ਦੀ ਆਖ਼ਰੀ ਲੋਕੇਸ਼ਨ ਪਿੰਡ ਫ਼ਤਿਹਗੜ੍ਹ ਗੰਢੂਆਂ (ਸੰਗਰੂਰ) ਦੇ ਵਿਅਕਤੀ ਨਾਲ ਦੇਖੀ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਇਸ ਵਿਅਕਤੀ ਨੂੰ ਥਾਣੇ ਵੀ ਸੱਦਿਆ ਗਿਆ ਸੀ ਪ੍ਰੰਤੂ ਹੁਣ ਉਹ ਆਪਣੇ ਘਰ ਨੂੰ ਜਿੰਦਰਾ ਮਾਰ ਕੇ ਕਿਸੇ ਪਾਸੇ ਚਲਾ ਗਿਆ ਹੈ, ਜਿਸ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ | ਥਾਣਾ ਸਦਰ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਫ਼ਤਿਹਗੜ੍ਹ ਗੰਢੂਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਸਬੰਧਿਤ ਵਿਅਕਤੀ ਨੂੰ ਜਲਦ ਗਿ੍ਫ਼ਤਾਰ ਕਰਨ ਦਾ ਵਿਸ਼ਵਾਸ ਦਿਵਾਉਣ 'ਤੇ ਪਿੰਡ ਵਾਸੀਆਂ ਵਲੋਂ ਧਰਨਾ ਸਮਾਪਤ ਕੀਤਾ ਗਿਆ |

ਪਿਛਲੀ ਖ਼ਬਰ ਬੀ.ਏ. ਸਮੈਸਟਰ 5ਵਾਂ ਦੇ ਨਤੀਜੇ ਸ਼ਾਨਦਾਰ <br/> ਅਗਲੀ ਖ਼ਬਰ ਝੋਨੇ ਦੇ ਖੇਤਾਂ 'ਚ ਨਦੀਨ ਦੀ ਰੋਕਥਾਮ ਲਈ ਕਿਸਾਨ ਵਿਸ਼ੇਸ ਧਿਆਨ ਦੇਣ-ਮੁੱਖ ਖੇਤੀਬਾੜੀ ਅਫ਼ਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।