ਭੀਖੀ, 18 ਜੂਨ (ਬਲਕਾਰ ਸਿੰਘ ਸਹੋਤਾ)- ਸਥਾਨਕ ਯੋਗ ਸਾਧਕਾਂ ਦੇ ਸਹਿਯੋਗ ਨਾਲ ਪਤੰਜਲੀ ਯੋਗ ਪੀਠ ਹਰਿਦੁਆਰ ਵਲੋਂ ਸਥਾਨਕ ਲਾਲਾ ਦੌਲਤ ਮੱਲ ਮਿਊਾਸਪਲ ਪਾਰਕ ਵਿਖੇ 4 ਰੋਜਾ ਯੋਗ ਕੈਂਪ ਲਗਾ ਕੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਇਆ ਜਾਵੇਗਾ | ਯੋਗ ਸਾਧਕ ਅਸ਼ੋਕ ਕੁਮਾਰ ਜੈਨ ਨੇ ਦੱਸਿਆ ਕਿ ਪਤੰਜਲੀ ਯੋਗ ਪੀਠ ਦੇ ਜ਼ਿਲ੍ਹਾ ਪ੍ਰਭਾਰੀ ਅਤੇ ਯੋਗ ਅਚਾਰੀਆ ਜੋਗਿੰਦਰ ਕਮਲ ਚਾਰ ਦਿਨ ਲਈ ਆਪਣੀਆਂ ਸੇਵਾਵਾਂ ਇਲਾਕੇ ਦੇ ਯੋਗ ਸਾਧਕਾਂ ਨੂੰ ਦੇਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਯੋਗ ਕੈਂਪ 'ਚ ਸ਼ਾਮਿਲ ਹੋ ਕੇ ਲਾਹਾ ਲੈਣ | ਯੋਗ ਅਚਾਰੀਆ ਜੋਗਿੰਦਰ ਕਮਲ ਨੇ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਕੌਮਾਂਤਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ ਉੱਥੇ ਯੋਗ ਸਾਧਕਾਂ ਨੂੰ ਯੋਗ ਆਸਨਾਂ ਦੇ ਨਾਲ ਮੈਡੀਟੇਸ਼ਨ ਦੇ ਵੱਖ ਵੱਖ ਤਰੀਕੇ ਅਤੇ ਅੰਗਾਂ ਸਬੰਧੀ ਵੀ ਵਿਸਥਾਰ 'ਚ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਭੀਖੀ ਇਕਾਈ ਦੇ ਸੰਚਾਲਕ ਪ੍ਰਗਟ ਸਿੰਘ ਸਮਾਉਂ, ਨਰਿੰਦਰ ਜਿੰਦਲ ਡੀਸੀ, ਡਾ. ਸੁਖਵਿੰਦਰ ਸਿੰਘ, ਮਨਜੀਤ ਪੇਂਟਰ ਆਦਿ ਹਾਜ਼ਰ ਸਨ |