ਮਾਨਸਾ, 18 ਜੂਨ (ਸੱਭਿ.ਪ੍ਰਤੀ)- ਸ੍ਰੀ ਹਰ ਹਰ ਮਹਾਦੇਵ ਸੇਵਾ ਸੰਸਥਾ ਮਾਨਸਾ ਵਲੋਂ 5ਵਾਂ ਵਿਸ਼ਾਲ ਭੰਡਾਰਾ ਸ੍ਰੀ ਬਾਬਾ ਅਮਰਨਾਥ ਜੀ ਦੀ ਗੁਫ਼ਾ ਤੋਂ 3 ਕਿੱਲੋਮੀਟਰ ਪਹਿਲੇ ਬਰਾਰੀ ਮਾਰਗ 'ਤੇ ਲਗਾਇਆ ਜਾ ਰਿਹਾ ਹੈ | ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਭੰਡਾਰੇ ਵਿਚ ਸ਼ੁੱਧ ਦੇਸੀ ਘਿਉ ਦਾ ਭੋਜਨ ਅਤੇ ਰਹਿਣ ਦੀ ਵਿਵਸਥਾ ਦੇ ਨਾਲ ਹੀ ਮੈਡੀਕਲ ਸੁਵਿਧਾ ਦਿੱਤੀ ਜਾਵੇਗੀ ਅਤੇ 50 ਦੇ ਕਰੀਬ ਸੇਵਾਦਾਰ ਸੇਵਾ ਕਰਨਗੇ | ਉਨ੍ਹਾਂ ਦੱਸਿਆ ਕਿ ਭੰਡਾਰਾ ਲਈ ਅੱਜ ਮਾਨਸਾ ਤੋਂ 5 ਟਰੱਕ ਰਵਾਨਾ ਹੋਏ ਹਨ, ਜਿਸ 'ਚ ਖਾਣ-ਪੀਣ ਦੀ ਸਮਗਰੀ ਅਤੇ ਦਵਾਈਆਂ ਭੇਜੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸ੍ਰੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਮੌਕੇ ਆਸੀਸ ਅਗਰਵਾਲ, ਅਭਿਸ਼ੇਕ ਸਿੰਗਲਾ, ਅੰਜੁਮ ਗੋਇਲ, ਹਿਮਾਂਸ਼ੂ ਸਿੰਗਲਾ, ਰੋਹਿਤ ਗੋਇਲ, ਬਿਨੂੰ ਗਰਗ, ਨਵੀਨ ਜਿੰਦਲ, ਸੌਰਵ ਗਰਗ, ਹੈਰੀ ਗੋਇਲ, ਸਾਹਿਲ ਕੁਮਾਰ, ਸਤੀਸ਼ ਗੋਇਲ, ਭੁਪੇਸ਼ ਕੁਮਾਰ ਆਦਿ ਹਾਜ਼ਰ ਸਨ |