24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਕੀਤਾ ਜਾਵੇਗਾ ਹੋਰ ਮਜ਼ਬੂਤ-ਕੁਲਵੰਤ ਰਾਏ ਸਿੰਗਲਾ <br/>

ਬਰੇਟਾ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂ ਕੁਲਵੰਤ ਰਾਏ ਸਿੰਗਲਾ | ਤਸਵੀਰ : ਜੀਵਨ ਸ਼ਰਮਾ <br/> 19-06-2025
ਬਰੇਟਾ, 18 ਜੂਨ (ਜੀਵਨ ਸ਼ਰਮਾ)- ਕਾਂਗਰਸ ਪਾਰਟੀ ਦੀ ਮੀਟਿੰਗ ਬਲਾਕ ਪ੍ਰਧਾਨ ਸਵਰਨ ਸਿੰਘ ਖੁਡਾਲ ਦੀ ਅਗਵਾਈ ਵਿਚ ਬਰੇਟਾ ਵਿਖੇ ਹੋਈ | ਕੁੱਲ ਹਿੰਦ ਕਾਂਗਰਸ ਪਾਰਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਦੇਸ਼ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਰੱਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕੀਤਾ ਜਾ ਰਿਹਾ ਹੈ ਅਤੇ ਆਏ ਦਿਨ ਨਵੇਂ ਕਾਨੰੂਨ ਬਣਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਦੀਆਂ ਮਾੜੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਦਿੱਲੀ ਦੇ ਹਾਰੇ ਹੋਏ ਆਗੂਆਂ ਰਾਹੀ ਪੰਜਾਬ ਨੂੰ ਲੁਟਾਇਆ ਜਾ ਰਿਹਾ ਹੈ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਨੂੰ ਬੂਥ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਜੁਟ ਜਾਣ | ਇਸ ਮੌਕੇ ਮੋਹਣ ਸਿੰਘ ਖੁਡਾਲ, ਸੁਖਜਿੰਦਰ ਸਿੰਘ ਨਿੱਕਾ ਸੰਘਰੇੜੀ, ਅਮਰੀਕ ਸਿੰਘ ਬਰੇਟਾ, ਕਾਲਾ ਸਿੰਘ ਖੁਡਾਲ, ਮੱਖਣ ਸ਼ਰਮਾ ਖੁਡਾਲ, ਗੁਰਤੇਜ ਸਿੰਘ ਸੰਘਰੇੜੀ, ਅਵਤਾਰ ਸਿੰਘ ਬਰੇਟਾ, ਕਰਮਜੀਤ ਸਿੰਘ ਸੰਘਰੇੜੀ, ਭੋਲਾ ਸਿੰਘ ਖੁਡਾਲ, ਕਾਲਾ ਸਿੰਘ ਕੁੱਲਰੀਆਂ, ਫੌਜਾ ਸਿੰਘ ਮੰਡੇਰ, ਮਹਾਸ਼ਾ ਸਿੰਘ ਮੰਡੇਰ, ਲਾਲੂ ਭਾਰਦਵਾਜ, ਪ੍ਰਸ਼ੋਤਮ ਸ਼ਰਮਾ ਖੁਡਾਲ, ਗੁਰਮੀਤ ਬਾਵਾ ਕਿਸ਼ਨਗੜ੍ਹ, ਜਗਦੀਸ਼ ਰਾਏ ਬਰੇਟਾ, ਸੁਖਪਾਲ ਸਿੰਘ ਬਰੇਟਾ, ਸੱਤਪਾਲ ਸਿੰਘ ਜੁਗਲਾਣ, ਨਿੱਕਾ ਸਿੰਘ ਧਰਮਪੁਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਹਰ ਹਰ ਮਹਾਂਦੇਵ ਸੇਵਾ ਸੰਸਥਾ ਵਲੋਂ ਭੰਡਾਰਾ ਸਮੱਗਰੀ ਰਵਾਨਾ <br/> ਅਗਲੀ ਖ਼ਬਰ ਐਸ.ਐਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।