ਭੀਖੀ, 18 ਜੂਨ (ਪ.ਪ.)- ਐਸ.ਸੀ.ਈ.ਆਰ.ਟੀ. ਮੋਹਾਲੀ ਵਲੋਂ ਐਲਾਨੇ ਗਏ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਸਾਲ ਪਹਿਲਾ ਦੇ ਨਤੀਜੇ 'ਚੋਂ ਐਸ.ਐਸ. ਕਾਲਜ ਆਫ਼ ਐਜੂਕੇਸ਼ਨ ਭੀਖੀ ਦੇ ਵਿਦਿਆਰਥੀਆਂ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਮੋਨਿਕਾ ਰਾਣੀ ਨੇ 89.65, ਆਂਚਲ ਰਾਣੀ ਨੇ 88.60 ਅਤੇ ਵਿਸ਼ੇਸ਼ ਨੇ 88.52 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਇਸ ਪ੍ਰਾਪਤੀ ਲਈ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |