25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ੍ਰੀ ਅਮਰਨਾਥ ਯਾਤਰਾ ਭੰਡਾਰੇ ਲਈ ਰਸਦ ਸਮੱਗਰੀ ਰਵਾਨਾ <br/>

ਬੁਢਲਾਡਾ ਵਿਖੇ ਸ੍ਰੀ ਅਮਰਨਾਥ ਯਾਤਰਾ ਲਈ ਭੰਡਾਰਾ ਸਮੱਗਰੀ ਨੂੰ ਰਵਾਨਾ ਕਰਦੇ ਹੋਏ ਆਗੂ | ਤਸਵੀਰ : ਟੋਨੀ ਬੁਢਲਾਡਾ <br/> 19-06-2025
ਬੁਢਲਾਡਾ, 18 ਜੂਨ (ਸਵਰਨ ਸਿੰਘ ਰਾਹੀ)- ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਜੰਮੂ-ਕਸ਼ਮੀਰ ਦੇ ਬਾਲਟਾਲ ਵਿਖੇ ਲਗਾਏ ਜਾਣ ਵਾਲੇ ਸਾਲਾਨਾ ਵਿਸ਼ਾਲ ਭੰਡਾਰੇ ਲਈ ਰਸਦ ਅਤੇ ਹੋਰ ਸਮਗਰੀ ਦੇ ਭਰੇ ਟਰੱਕ ਇੱਥੋਂ ਰਵਾਨਾ ਹੋ ਗਏ ਹਨ | ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਦੱਸਿਆ ਕਿ ਝੰਡੀ ਵਿਖਾਉਣ ਦੀ ਰਸਮ ਵਿਸ਼ਾਲ ਸ਼ਾਲੂ ਅਤੇ ਠੇਕੇਦਾਰ ਯਾਦਵਿੰਦਰ ਸਿੰਘ ਯਾਦੂ ਨੇ ਅਦਾ ਕੀਤੀ | ਉਨ੍ਹਾਂ ਦੱਸਿਆ ਕਿ ਇਹ ਭੰਡਾਰਾ ਬਾਲਟਾਲ ਵਿਖੇ 3 ਜੁਲਾਈ ਤੋਂ ਸ਼ੁਰੂ ਹੋ ਕੇ 19 ਅਗਸਤ ਤੱਕ ਜਾਰੀ ਰਹੇਗਾ ਅਤੇ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ ਦੇਸ਼ ਭਰ ਤੋਂ ਪਹੰੁਚਣ ਵਾਲੇ ਸ਼ਰਧਾਲੂ ਲਈ ਭੋਜਨ, ਦੁੱਧ, ਚਾਹ, ਬੋਤਲ ਬੰਦ ਸ਼ੁੱਧ ਪਾਣੀ, ਮੈਡੀਕਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਸੰਸਥਾ ਪਿਛਲੇ 39 ਸਾਲਾਂ ਤੋਂ ਬਾਲਟਾਲ ਵਿਖੇ ਸਭ ਤੋਂ ਵੱਡਾ ਭੰਡਾਰਾ ਲਗਾਉਂਦੀ ਆ ਰਹੀ ਹੈ, ਜਿੱਥੇ ਯਾਤਰੀਆਂ ਦੀ ਸੇਵਾ ਲਈ ਉਕਤ ਸਾਰੇ ਇੰਤਜ਼ਾਮ ਹੁੰਦੇ ਹਨ | ਇਸ ਮੌਕੇ ਚੇਅਰਮੈਨ ਸਤੀਸ਼ ਕੁਮਾਰ ਪਟਵਾਰੀ, ਡਾ. ਖਨੌਰੀ, ਅਸ਼ੋਕ ਕੁਮਾਰ ਪਾਲੀ, ਰਵਿੰਦਰ ਗੁੱਡੂ, ਵਿਵੇਕ ਜੁਲਾਣ, ਦਰਸ਼ਨ ਕੁਮਾਰ, ਗੋਰਾ ਦਾਸ, ਮਨੂ ਸੈਣੀ, ਕਾਕਾ ਬੋੜਾਵਾਲੀਆ, ਜਗਦੀਸ਼ ਕੁਮਾਰ, ਮੀਨਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਐਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਕੰਨਿਆ ਸਕੂਲ ਦਾ ਮਾਮਲਾ ਲੋਕਾਂ ਦੀ ਸਹਿਮਤੀ ਨਾ ਹੋਣ 'ਤੇ ਅੱਜ ਵੀ ਸਿਰੇ ਨਾ ਚੜਿ੍ਹਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।