19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਯੋਗ ਮਨੁੱਖੀ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਇਕ ਪ੍ਰਾਚੀਨ ਭਾਰਤੀ ਉੱਤਮ ਜੀਵਨ ਢੰਗ ਹੈ-ਸੀਤਲ ਦੀਦੀ

ਅਜੀਤ ਡੈਸਕ 22-06-2025
ਰਾਮਾਂ ਮੰਡੀ, 21 ਜੂਨ (ਤਰਸੇਮ ਸਿੰਗਲਾ)-'ਇਕ ਧਰਤੀ ਇਕ ਸਿਹਤ' ਮਿਸ਼ਨ ਤਹਿਤ ਅੱਜ ਸਥਾਨਕ ਓਮ ਸ਼ਾਂਤੀ ਭਵਨ ਵਿਖੇ ਪਤੰਜਲੀ ਯੋਗ ਸਮਿਤੀ ਅਤੇ ਰਾਮਾਂ ਸਹਾਰਾ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ | ਜਿਸ ਦੀ ਸ਼ੁਰੂਆਤ ਯੋਗ ਟੀਚਰ ਡਾ: ਦੇਸ ਰਾਜ ਚਲਾਣਾ ਦੀ ਅਗਵਾਈ ਵਿਚ 'ਓਮ' ਮੰਤਰ ਦਾ ਉਚਾਰਨ ਕਰਕੇ ਕੀਤੀ ਗਈ | ਇਸ ਮੌਕੇ ਸੰਜੂ ਕੁਮਾਰ ਬਖਤੂ ਵਲੋਂ ਹਾਜ਼ਰੀਨ ਨੂੰ ਯੋਗਾ ਦੀ ਵੱਖ ਵੱਖ ਅਭਿਆਸ ਕਰਵਾਏ ਗਏ | ਪੰਜਾਬ ਸਰਕਾਰ ਵਲੋਂ ਨਿਯੁੱਕਤ ਯੋਗਾ ਅਧਿਆਪਕ ਨੇ ਵਿਸ਼ੇਸ਼ ਤੌਰ 'ਤੇ ਪਹੁੰਚਕੇ ਯੋਗਾ ਬਾਰੇ ਜਾਣਕਾਰੀ ਦਿੱਤੀ | ਬ੍ਰਹਮਾ ਕੁਮਾਰੀ ਸੈਂਟਰ ਦੇ ਬੀ. ਕੇ. ਸੀਤਲ ਦੀਦੀ ਵਲੋਂ ਜੀਵਨ ਸ਼ੈਲੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੈਡੀਟੇਸ਼ਨ ਵੀ ਕਰਵਾਇਆ | ਦੀਦੀ ਨੇ ਕਿਹਾ ਕਿ ਸਾਡੇ ਰਿਸ਼ੀਆਂ ਦੀ ਪ੍ਰਾਚੀਨ ਜੀਵਨ ਸ਼ੈਲੀ 'ਯੋਗ' ਸਿਹਤ ਦਾ ਇਕ ਮਜ਼ਬੂਤ ??ਪੁੱਲ ਹੈ | ਇਸ ਪੁੱਲ ਨੂੰ ਪਾਰ ਕਰਕੇ, ਹਰ ਵਿਅਕਤੀ ਆਪਣੀ ਜੀਵਨ ਯਾਤਰਾ ਨੂੰ ਸਾਰਥਕ ਅਤੇ ਸਫ਼ਲ ਬਣਾ ਸਕਦਾ ਹੈ | ਇਸ ਮੌਕੇ ਬ੍ਰਹਮਾ ਕੁਮਾਰੀ ਸੈਂਟਰ ਵਲੋਂ ਪਤੰਜਲੀ ਯੋਗ ਸਮਿਤੀ ਅਤੇ ਸਹਾਰਾ ਵੈਲਫੇਅਰ ਕਲੱਬ ਦੇ ਅਹੁੱਦੇਦਾਰਾਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਲੱਬ ਵਲੋਂ ਵੀ ਯੋਗਾ ਅਧਿਆਪਕ, ਪਤੰਜਲੀ ਯੋਗ ਸਮਿਤੀ ਅਤੇ ਬ੍ਰਹਮਾ ਕੁਮਾਰੀ ਸੈਂਟਰ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿਚ ਹਾਜ਼ਰ ਯੋਗ ਅਭਿਆਸੀਆਂ ਲਈ ਸਹਾਰਾ ਵੈਲਫੇਅਰ ਕਲੱਬ ਵਲੋ ਠੰਢੇ ਮਿੱਠੇ ਦੁੱਧ ਦਾ ਲੰਗਰ ਲਾਇਆ ਗਿਆ | ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਸੁਰੇਸ਼ ਕਾਂਸਲ, ਐਡਵੋਕੇਟ, ਵਿਕਰਾਂਤ ਗੋਇਲ ਐਡਵੋਕੇਟ ਸਕੱਤਰ, ਸੁਰੇਸ਼ ਜੱਗਾ ਕੈਸ਼ੀਅਰ, ਬੀ.ਕੇ. ਡਾਕਟਰ ਸ਼ਿਵਾਲੀ ਗੋਇਲ ਅਤੇ ਵੱਡੀ ਗਿਣਤੀ ਵਿਚ ਯੋਗਾ ਅਭਿਆਸੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੱਤੀ ਦੇ ਸੇਵਾ ਕੇਂਦਰ 'ਚ ਚੋਰੀ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 46 ਵਿਚ ਨਵੀਂ ਬਣਨ ਵਾਲੀ ਗਲੀ ਦਾ ਨੀਂਹ ਪੱਥਰ ਰੱਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।