ਮਾਨਸਾ, 21 ਜੂਨ (ਵਿ.ਪ੍ਰਤੀ.)-ਜ਼ਿਲ੍ਹੇ ਦੇ ਪਿੰਡ ਮੱਤੀ ਦੇ ਸੇਵਾ ਕੇਂਦਰ 'ਚ ਸਮਾਨ ਚੋਰੀ ਹੋ ਗਿਆ ਹੈ | ਜਗਜੀਤ ਸਿੰਘ ਸੀਨੀਅਰ ਅਪਰੇਟਰ ਵਾਸੀ ਕੋਟੜਾ ਕਲਾਂ ਨੇ ਲਿਖਾਈ ਰਿਪੋਰਟ 'ਚ ਦੱਸਿਆ ਕਿ ਲੈਪਟਾਪ, ਕਲਰ ਪਿ੍ੰਟਰ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਕੁਝ ਵਿਅਕਤੀ ਚੋਰੀ ਕਰ ਕੇ ਲੈ ਗਏ | ਥਾਣਾ ਭੀਖੀ ਪੁਲਿਸ ਵਲੋਂ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |