ਮਾਨਸਾ, 21 ਜੂਨ (ਵਿ.ਪ੍ਰਤੀ.)-ਪਿੰਡ ਰੱਲਾ ਤੇ ਰੜ੍ਹ ਵਿਖੇ ਮੋਬਾਈਲ ਟਾਵਰ 'ਚੋਂ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ | ਗੁਰਸੇਵਕ ਸਿੰਘ ਵਾਸੀ ਤਰੰਜੀ ਖੇੜਾ (ਸੰਗਰੂਰ) ਨੇ ਥਾਣਾ ਜੋਗਾ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਟਾਵਰਾਂ ਦੇ ਬੀ.ਟੀ.ਐੱਸ. 'ਚੋਂ 1-1 ਬੀ.ਬੀ.ਯੂ. ਕਾਰਡ ਤੇ ਹੋਰ ਸਮਾਨ ਚੋਰੀ ਕਰ ਹੋ ਗਏ ਹਨ, ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਬਣਦੀ ਹੈ | ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਹੈ |