ਬੁਢਲਾਡਾ, 21 ਜੂਨ (ਰਾਹੀ)-ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਦੀ ਦੇਖ ਰੇਖ ਹੇਠ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਬੁਢਲਾਡਾ ਵਿਖੇ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮਨਾਇਆ ਗਿਆ | ਸੁਖਚਰਨਜੀਤ ਸਿੰਘ ਚਹਿਲ ਸਹਾਇਕ ਰਜਿਸਟਰਾਰ ਨੇ ਸਹਿਕਾਰਤਾ ਲਹਿਰ ਬਾਰੇ ਚਾਨਣਾ ਪਾਇਆ | ਸੰਜੀਵ ਕੁਮਾਰ ਬਰਾਂਚ ਮੈਨੇਜਰ ਨੇ ਬੈਂਕ ਦੀਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਦੱਸਿਆ | ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ.ਸੀ.ਯੂ ਮਾਨਸਾ ਨੇ ਕਿਹਾ ਕਿ ਸਹਿਕਾਰਤਾ ਦਾ ਮੁੱਢ ਪਿੰਡਾਂ ਤੋਂ ਬੱਝਿਆ ਹੈ | ਚਿੰਟੂ ਸਿੰਘ ਨਿਰੀਖਕ ਨੇ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹੀ | ਇਸ ਮੌਕੇ ਸਤਨਾਮ ਸਿੰਘ ਪ੍ਰਧਾਨ, ਪਿ੍ਤਪਾਲ ਸਿੰਘ ਮੀਤ ਪ੍ਰਧਾਨ, ਸੁਖਦਰਸ਼ਨ ਸਿੰਘ, ਗੋਪਾਲ ਸਿੰਘ, ਮੇਵਾ ਸਿੰਘ, ਟਹਿਲ ਸਿੰਘ ਸਕੱਤਰ ਆਦਿ ਹਾਜ਼ਰ ਸਨ |