ਮਾਨਸਾ, 21 ਸਤੰਬਰ (ਸੱਭਿ.ਪ੍ਰਤੀ )-ਸਥਾਨਕ ਸ਼ਹਿਰ 'ਚ ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ 'ਤੋਂ ਰਾਮ ਲੀਲਾ ਦਾ ਸ਼ੁਭ ਆਰੰਭ ਹੋ ਗਿਆ ਹੈ | ਜੋਤੀ ਪ੍ਰਚੰਡ ਕਰਨ ਦੀ ਰਸਮ ਸਮਾਜ ਸੇਵੀ ਸੁਰਿੰਦਰ ਪੱਪੀ ਦਾਨੇਵਾਲੀਆ ਨੇ ਨਿਭਾਈ | ਸ਼ੁਰੂਆਤ ਪੂਜਨ ਕਰਨ ਉਪਰੰਤ ਗਣੇਸ਼ ਬੰਧਨਾਂ ਕਰਕੇ ਕੀਤੀ ਗਈ | ਕਲਾਕਾਰਾਂ ਨੇ ਸਰਬਣ ਵਲੋਂ ਮਾਤਾ-ਪਿਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਿਆਂ ਆਪਣੇ ਮਾਤਾ-ਪਿਤਾ ਨੂੰ ਵਹਿੰਗੀ ਦੁਆਰਾ ਵੱਖ-ਵੱਖ ਸਥਾਨਾਂ ਦੀ ਤੀਰਥ ਯਾਤਰਾ ਕਰਵਾਉਣ ਆਦਿ ਦੇ ਦਿ੍ਸ਼ ਪੇਸ਼ ਕੀਤੇ | ਇਸ ਮੌਕੇ ਕਲੱਬ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ, ਨਵੀ ਜਿੰਦਲ, ਵਿਜੈ ਧੀਰ, ਬਿੱਟੂ ਸ਼ਰਮਾ, ਸਤੀਸ਼ ਧੀਰ, ਜਗਦੀਸ਼ ਜੋਗਾ, ਜਨਕ ਰਾਜ, ਦੀਵਾਨ ਭਾਰਤੀ ਆਦਿ ਹਾਜ਼ਰ ਸਨ |
ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਲੀਲ੍ਹਾ ਆਰੰਭ
ਅਜੀਤ ਡੈਸਕ
22-09-2025