ਸਰਦੂਲਗੜ੍ਹ, 21 ਸਤੰਬਰ (ਜੀ.ਐਮ.ਅਰੋੜਾ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਮਾਨਸਾ, ਡਾ. ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ ਤੇ ਜ਼ਿਲੇ੍ਹ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਕਰਨ ਉਪਰੰਤ ਸ਼ਹਿਰੀ ਪ੍ਰਧਾਨ ਤੇ ਜ਼ਿਲੇ੍ਹ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦੀ ਪ੍ਰਵਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਤੇ ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਤੋਂ ਲਈ ਗਈ ਹੈ, ਜਿਸ ਵਿਚ ਤਰਸੇਮ ਚੰਦ ਭੋਲੀ ਸਰਦੂਲਗੜ੍ਹ, ਕਰਮਜੀਤ ਸਿੰਘ ਮਾਘੀ ਬੁਢਲਾਡਾ, ਸਤਵੰਤ ਸਿੰਘ ਸੱਤਾ ਬੋਹਾ, ਸਤੀਸ਼ ਕੁਮਾਰ ਬੋਹਾ, ਰਾਜੇਸ਼ ਕੁਮਾਰ ਸਿੰਗਲਾ ਬਰੇਟਾ, ਤਾਰਾ ਸਿੰਘ ਵਿਰਦੀ ਬੁਢਲਾਡਾ, ਸਿਕੰਦਰ ਸਿੰਘ ਜ਼ੈਲਦਾਰ ਬਰੇਟਾ, ਹਰਦੇਵ ਸਿੰਘ ਭੀਖੀ, ਐਡਵੋਕੇਟ ਉਮਕਾਰ ਮਿੱਤਲ ਭੀਖੀ, ਹਰਬੰਸ ਸਿੰਘ ਪੰਮੀ ਮਾਨਸਾ, ਆਤਮਾ ਸਿੰਘ ਭੋਲਾ ਮਾਨਸਾ, ਜਗਰਾਜ ਸਿੰਘ ਰਾਜੂ ਮਾਨਸਾ, ਗੋਲਡੀ ਗਾਂਧੀ ਮਾਨਸਾ, ਗੁਰਜੀਤ ਸਿੰਘ ਖ਼ਾਲਸਾ ਜੋਗਾ ਸਾਰਿਆਂ ਨੂੰ ਸਰਕਲ ਪ੍ਰਧਾਨ ਤੇ ਜ਼ਿਲ੍ਹਾ ਜਥੇਬੰਦੀ ਵਿਚ ਵਿਸਥਾਰ ਕਰਦੇ ਹੋਏ ਜਥੇਦਾਰ ਰਣਜੀਤ ਸਿੰਘ ਟਾਂਡੀਆਂ ਨੂੰ ਸਰਪ੍ਰਸਤ, ਪਿ੍ਤਪਾਲ ਸ਼ਰਮਾ ਭੀਖੀ ਸਕੱਤਰ ਜਨਰਲ, ਚਰਨਜੀਤ ਸਿੰਘ ਝੱਲਬੂਟੀ, ਨੋਹਰ ਚੰਦ ਤਾਇਲ, ਜਤਿੰਦਰ ਜੈਨ ਬੌਬੀ, ਅਜੈ ਕੁਮਾਰ ਨੀਟਾ, ਜਗਤਾਰ ਸਿੰਘ ਸਾਬਕਾ ਸਰਪੰਚ ਜੋਗਾ, ਜਸਵੰਤ ਸਿੰਘ ਸਾਰੇ ਮੀਤ ਪ੍ਰਧਾਨ ਵਰਕਿੰਗ, ਹਰਦਿਆਲ ਸਿੰਘ ਭੋਲਾ, ਰਾਜਾ ਐਮ.ਸੀ ਨੂੰ ਸਕੱਤਰ, ਜਗਰਾਜ ਸਿੰਘ, ਭੋਲਾ ਸਿੰਘ , ਲਖਵਿੰਦਰ ਸਿੰਘ ਬੋਹਾ ਨੂੰ ਮੈਂਬਰ ਵਰਕਿੰਗ ਕਮੇਟੀ ਨਿਯੁਕਤ ਕੀਤਾ ਗਿਆ ਹੈ |