20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਹਾਈਕਮਾਨ ਵਲੋਂ ਹਲਕਾ ਸਰਦੂਲਗੜ੍ਹ ਦੇ ਆਗੂਆਂ ਅਤੇ ਵਰਕਰਾਂ ਦੀ ਟੋਹੀ ਨਬਜ਼

ਅਜੀਤ ਡੈਸਕ 22-09-2025
ਸਰਦੂਲਗੜ੍ਹ/ਝੁਨੀਰ, 21 ਸਤੰਬਰ (ਜੀ.ਐਮ.ਅਰੋੜਾ, ਸੰਜੀਵ ਸਿੰਗਲਾ)- ਕਾਂਗਰਸ ਪਾਰਟੀ ਵਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਸਰਦੂਲਗੜ੍ਹ ਅਤੇ ਝੁਨੀਰ ਬਲਾਕਾਂ ਦੀਆਂ ਇਕੱਤਰਤਾਵਾਂ ਹਲਕਾ ਇੰਚਾਰਜ ਬਿਕਰਮ ਸਿੰਘ ਮੋਫਰ ਦੀ ਅਗਵਾਈ 'ਚ ਹੋਈਆਂ | ਕਾਂਗਰਸ ਹਾਈਕਮਾਨ ਵਲੋਂ ਨਿਯੁਕਤ ਕੇਂਦਰੀ ਨਿਗਰਾਨ ਅਨਿਲ ਚੌਧਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਹਰ ਕਾਂਗਰਸੀ ਵਰਕਰ ਤੋਂ ਲੈ ਕੇ ਆਗੂਆਂ ਤੱਕ ਸਭ ਦੀ ਰਾਏ ਲਈ ਜਾਵੇਗੀ ਅਤੇ ਚੋਣ ਪੂਰੇ ਪਾਰਦਰਸ਼ੀ ਢੰਗ ਨਾਲ ਹੋਵੇਗੀ | ਉਨ੍ਹਾਂ ਨਾਲ ਪੰਜਾਬ ਤੋਂ ਮਹਿਲਾ ਵਿੰਗ ਕਾਂਗਰਸ ਦੀ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਪਵਨ ਕੁਮਾਰ ਗੋਇਲ, ਅਵਤਾਰ ਸਿੰਘ ਗੋਨਿਆਣਾ, ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਮਾਈਕਲ ਗਾਗੋਵਾਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਇੱਕਮੁੱਠ ਹੋ ਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇ ਤਾਂ ਕਿ 2027 'ਚ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਗਠਿਤ ਹੋ ਸਕੇ | ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸੰਤ ਮੱਖਣ ਮੁਨੀ ਡੁੰਮ, ਅਮਰੀਕ ਸਿੰਘ ਝੁਨੀਰ, ਸਤਪਾਲ ਵਰਮਾ, ਲਛਮਣ ਸਿੰਘ ਦਸੌਧੀਆ, ਜਗਸੀਰ ਸਿੰਘ ਆਲੀਕੇ, ਮਾਥਰਾ ਦਾਸ ਗਰਗ, ਜਗਸੀਰ ਸਿੰਘ ਜੱਗੀ ਜੱਫਾ, ਸੁਖਵਿੰਦਰ ਸਿੰਘ ਨਾਰਾ, ਜੀਵਨ ਦਾਸ ਬਾਵਾ, ਖੁਸ਼ਵਿੰਦਰ ਸਿੰਘ ਝੁਨੀਰ, ਕਸ਼ਮੀਰ ਸਿੰਘ ਝੁਨੀਰ, ਭਿੰਦਰ ਸਿੰਘ ਝੁਨੀਰ, ਅਜੈਬ ਸਿੰਘ ਚਚੋਹਰ, ਬਲਵੰਤ ਸਿੰਘ ਕੋਰਵਾਲਾ, ਸੁਖਵਿੰਦਰ ਸਿੰਘ ਸੁੱਖੀ, ਨਿਰਭੈ ਸਿੰਘ ਸਿੱਧੂ, ਪੋਹਲੋਜੀਤ ਸਿੰਘ ਸਰਪੰਚ ਬਾਜੇਵਾਲਾ, ਗੁਰਵਿੰਦਰ ਸਿੰਘ ਪੰਮੀ, ਰਾਜ ਸਿੰਘ ਰਾਜੂ ਸਰਪੰਚ ਰਾਏਪੁਰ, ਜਗਤਾਰ ਸਿੰਘ ਬੁਰਜ, ਕੁਲਵਿੰਦਰ ਸਿੰਘ ਤਲਵੰਡੀ ਅਕਲੀਆ, ਰਾਮ ਸਿੰਘ ਪੇਰੋ, ਜਸਵਿੰਦਰ ਸਿੰਘ ਕੋਰਵਾਲਾ, ਅੰਮਿ੍ਤਪਾਲ ਸਿੰਘ ਕੂਕਾ, ਐਡਵੋਕੇਟ ਬਲਕਰਨ ਸਿੰਘ ਬੱਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖਿਆਲਾ ਕਲਾਂ ਨਜ਼ਦੀਕ ਮੁੱਖ ਸੜਕ 'ਤੇ 4 ਗੱਡੀਆਂ ਦੇ ਆਪਸ 'ਚ ਟਕਰਾਉਣ ਨਾਲ ਕਈ ਜ਼ਖ਼ਮੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਸਰਕਲ ਪ੍ਰਧਾਨ ਤੇ ਅਹੁਦੇਦਾਰਾਂ ਦੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।