ਮਾਨਸਾ, 21 ਸਤੰਬਰ (ਰਾਵਿੰਦਰ ਸਿੰਘ ਰਵੀ)- ਪਿੰਡ ਖਿਆਲਾ ਕਲਾਂ ਨਜ਼ਦੀਕ ਮਾਨਸਾ-ਪਟਿਆਲਾ ਮੁੱਖ ਸੜਕ 'ਤੇ 4 ਗੱਡੀਆਂ ਦੇ ਆਪਸ 'ਚ ਟਕਰਾਉਣ ਨਾਲ ਕਈ ਵਿਅਕਤੀ ਜ਼ਖ਼ਮੀ ਹੋ ਗਏ | ਮਾਨਸਾ ਤੋਂ ਭੀਖੀ ਵੱਲ ਜਾ ਰਹੇ ਟਰੱਕ ਦਾ ਚਾਲਕ ਸੁਭਕਰਨ ਸਿੰਘ ਜਦੋਂ ਸੜਕ 'ਤੇ ਫੈਲੇ ਗੰਦੇ ਪਾਣੀ ਤੋਂ ਬਚਾਅ ਲਈ ਵਹੀਕਲ ਨੂੰ ਸਾਈਡ 'ਤੇ ਕਰਨ ਲੱਗਾ ਤਾਂ ਅਚਾਨਕ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਨਾਲ ਟਕਰਾ ਗਿਆ, ਜਿਸ 'ਚ ਸਵਾਰ ਅਵਤਾਰ ਸਿੰਘ ਅਤੇ ਹਰਚੰਦ ਸਿੰਘ ਪਿੰਡ ਗਦਰਿਆਣਾ (ਹਰਿਆਣਾ) ਨੂੰ ਗੰਭੀਰ ਸੱਟਾਂ ਲੱਗੀਆਂ | ਬਲੈਰੋ ਪਿਕਅਪ ਗੱਡੀ 'ਚ ਸਵਾਰ 3 ਵਿਅਕਤੀਆਂ ਅਤੇ ਦੋ ਘੋੜੀਆਂ ਨੂੰ ਮੌਕੇ 'ਤੇ ਲੋਕਾਂ ਨੇ ਮੁਸ਼ਕਿਲ ਨਾਲ ਬਾਹਰ ਕੱਢਿਆ | ਇਸ ਉਪਰੰਤ ਭੀਖੀ ਵੱਲੋਂ ਆ ਰਹੀਆਂ ਦੋ ਕਾਰਾਂ ਟਰੱਕ ਅਤੇ ਪਲਟੀ ਹੋਈ ਬਲੈਰੋ ਜੀਪ ਵਿਚ ਜਾ ਵੱਜੀਆਂ ਅਤੇ ਇਕ ਮਾਰੂਤੀ ਕਾਰ ਹਸਪਤਾਲ ਦੀ ਕੰਧ ਨਾਲ ਜਾ ਟਕਰਾਈ, ਜਿਸ ਕਾਰਨ 5 ਸਵਾਰਾਂ ਦੇ ਵੀ ਸੱਟਾਂ ਲੱਗੀਆਂ | ਪਿੰਡ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਦੇ ਨਿਕਾਸ ਲਈ ਪਿਛਲੇ ਸਾਲ ਹੀ ਪੰਜ ਲੱਖ ਰੁਪੈ ਦੀ ਗਰਾਂਟ ਵੀ ਜਾਰੀ ਹੋ ਚੁੱਕੀ ਹੈ ਪਰ ਆਪਸੀ ਖਹਿਬਾਜ਼ੀ ਕਾਰਨ ਇਹ ਕਾਰਜ ਪੂਰਾ ਨਹੀਂ ਹੋ ਸਕਿਆ | ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਤੋਂ ਤੁਰੰਤ ਨਿਜਾਤ ਦਿਵਾਈ ਜਾਵੇ ਤਾਂ ਜੋ ਹਾਦਸੇ ਨਾ ਵਾਪਰਨ |
ਖਿਆਲਾ ਕਲਾਂ ਨਜ਼ਦੀਕ ਮੁੱਖ ਸੜਕ 'ਤੇ 4 ਗੱਡੀਆਂ ਦੇ ਆਪਸ 'ਚ ਟਕਰਾਉਣ ਨਾਲ ਕਈ ਜ਼ਖ਼ਮੀ
ਅਜੀਤ ਡੈਸਕ
22-09-2025