02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬੋਹਾ ਕੋਲ ਸੜਕ 'ਤੇ ਨਵੇਂ ਬਣੇ ਖੱਡਿਆਂ ਨੇ ਵਾਹਨਾਂ ਦਾ ਲੰਘਣਾ ਦੁੱਭਰ ਬਣਾਇਆ

ਅਜੀਤ ਡੈਸਕ 24-09-2025
ਬੋਹਾ, 23 ਸਤੰਬਰ (ਰਮੇਸ਼ ਤਾਂਗੜੀ)- ਬੋਹਾ ਵਿਖੇ ਮੁੱਖ ਸੜਕ ਵਾਰਡ ਨੰਬਰ 1 (ਚੰਭਾ ਬਸਤੀ) ਕੋਲ ਬੁਰੀ ਤਰ੍ਹਾਂ ਟੁੱਟ ਗਈ ਹੈ | ਜਾਣਕਾਰੀ ਅਨੁਸਾਰ ਬੋਹਾ ਰਜਬਾਹੇ ਤੋਂ ਪਹਿਲਾਂ ਬੁਢਲਾਡਾ ਵਾਲੇ ਪਾਸੇ ਸੜਕ ਕੰਢੇ ਵਸੇ ਵਾਰਡ ਨੰਬਰ 1 ਦਾ ਸੀਵਰੇਜ ਬੰਦ ਪਿਆ ਹੈ | ਸੀਵਰੇਜ ਪਾਉਣ ਵੇਲੇ ਗਲੀਆਂ ਦਾ ਪੱਧਰ ਸਹੀ ਨਹੀਂ ਕੀਤਾ ਗਿਆ ਅਤੇ ਕੁਝ ਲੋਕਾਂ ਨੇ ਆਪਣੇ ਘਰਾਂ ਕੋਲ ਗਲੀਆਂ ਨੂੰ ਉੱਚਾ ਕਰ ਕੇ ਸੀਵਰੇਜ ਪਵਾਇਆ ਅਤੇ ਹੁਣ ਸੀਵਰੇਜ ਦਾ ਪਾਣੀ ਨੀਵੀਂ ਥਾਂ ਡਾਫ ਲੱਗ ਕੇ ਖੜ੍ਹ ਜਾਂਦਾ ਹੈ | ਕਈ ਵਾਰ ਤਾਂ ਸੀਵਰੇਜ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ 'ਚ ਭਰ ਜਾਂਦਾ ਹੈ ਅਤੇ ਫਿਰ ਕੋਲੋਂ ਲੰਘਦੀ ਮੁੱਖ ਸੜਕ 'ਤੇ ਟੋਭਾ ਬਣਾ ਕੇ ਖੜ੍ਹਦਾ ਹੈ | ਵਾਰਡ 'ਚ ਪਾਣੀ ਖੜ੍ਹਨ ਕਰ ਕੇ ਲੋਕਾਂ ਤੇ ਬੱਚਿਆਂ ਦਾ ਲੰਘਣਾ ਵੀ ਦੱੁਭਰ ਹੋਇਆ ਪਿਆ ਹੈ | ਵਾਰਡ ਦੇ ਲੋਕਾਂ ਨੇ ਇੱਥੋਂ ਦੇ ਆਗੂਆਂ ਰਾਮ ਸਿੰਘ, ਬੱਗਾ ਸਿੰਘ ਦੀ ਅਗਵਾਈ 'ਚ ਸੜਕ 'ਤੇ ਧਰਨਾ ਲਾ ਕੇ ਪ੍ਰਸ਼ਾਸਨ ਤੋਂ ਸੜਕ ਨਵੇਂ ਸਿਰੇ ਤੋਂ ਬਣਾਉਣ ਅਤੇ ਸੀਵਰੇਜ ਖੋਲ੍ਹਣ ਸਮੇਤ ਸੜਕ ਦੇ ਨਾਲ ਨਾਲਾ ਬਣਾਉਣ ਦੀ ਮੰਗ ਕੀਤੀ ਹੈ ਪਰ ਸੜਕ ਨਿਰਮਾਣ ਵਿਭਾਗ ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਗਰਾਮ ਪੰਚਾਇਤ ਵਲੋਂ ਸੜਕ 'ਤੇ ਮਿੱਟੀ ਅਤੇ ਪੱਕੇ ਡਲੇ ਸੁੱਟ ਕੇ ਇਸ ਨੂੰ ਉੱਚਾ ਕਰਨਾ ਚਾਹਿਆ ਪ੍ਰੰਤੂ ਪੱਕੇ ਡਲਿਆਂ ਕਰ ਕੇ ਇਹ ਸੜਕ ਹੋਰ ਵੀ ਖ਼ਰਾਬ ਹੋ ਗਈ | ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਪਾਉਣ ਵੇਲੇ ਸੜਕ ਦਾ ਪੱਧਰ ਗਲੀਆਂ ਦੇ ਬਰਾਬਰ ਕਰ ਕੇ ਪਾਉਣਾ ਬਣਦਾ ਸੀ ਪਰ ਤਕਨੀਕੀ ਅਧਿਕਾਰੀਆਂ, ਜੇ.ਈ., ਐਸ.ਡੀ.ਓ. ਨੇ ਇਕ ਦਿਨ ਵੀ ਮਿਸਤਰੀਆਂ ਦੀ ਅਗਵਾਈ ਨਹੀਂ ਕੀਤੀ | ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਮਾਨਸਾ ਇਸ ਖੱਡੇ ਕੋਲ ਪਹੁੰਚ ਕੇ ਸਬੰਧਿਤ ਵਿਭਾਗ ਵਲੋਂ ਪੜਤਾਲ ਕਰਨ ਅਤੇ ਸੜਕ ਦਾ ਮਾਮਲਾ ਹੱਲ ਕੀਤਾ ਜਾਵੇ |
ਪਿਛਲੀ ਖ਼ਬਰ ਵਿਧਾਇਕ ਨੇ ਵਿਧਵਾ ਨੂੰ 3 ਲੱਖ ਦਾ ਚੈੱਕ ਭੇਟ ਕੀਤਾ ਅਗਲੀ ਖ਼ਬਰ ਡੀ. ਸੀ. ਵਲੋਂ ਪਰਾਲੀ ਨਾ ਸਾੜਨ ਵਾਲੇ ਮਾਨਸਾ ਜ਼ਿਲੇ੍ਹ ਦੇ 105 ਕਿਸਾਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।