02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਧਾਇਕ ਨੇ ਵਿਧਵਾ ਨੂੰ 3 ਲੱਖ ਦਾ ਚੈੱਕ ਭੇਟ ਕੀਤਾ

ਅਜੀਤ ਡੈਸਕ 24-09-2025
ਬਰੇਟਾ, 23 ਸਤੰਬਰ (ਜੀਵਨ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਤੇ ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਨੇ ਪਿੰਡ ਕੁੱਲਰੀਆਂ ਦੀ ਸੁਰਜੀਤ ਕੌਰ ਪਤਨੀ ਸਵ: ਹਰਬੰਸ ਸਿੰਘ ਨੂੰ 3 ਲੱਖ ਰੁਪਏ ਦੀ ਸਹਾਇਤਾ ਦਾ ਚੈੱਕ ਭੇਟ ਕੀਤਾ | ਜ਼ਿਕਰਯੋਗ ਹੈ ਕਿ ਹਰਬੰਸ ਸਿੰਘ ਦੀ ਖੇਤ 'ਚ ਟਿਊਬਵੈੱਲ 'ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ | ਵਿਧਾਇਕ ਨੇ ਦੱਸਿਆ ਕਿ ਖੇਤੀ ਹਾਦਸੇ ਦੌਰਾਨ ਪੀੜਤ ਪਰਿਵਾਰ ਨੂੰ ਪਹਿਲਾਂ 2 ਲੱਖ ਰੁਪਏ ਦਿੱਤੇ ਜਾਂਦੇ ਸਨ ਜਦਕਿ ਆਪ ਸਰਕਾਰ ਨੇ ਰਾਸ਼ੀ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਹੈ | ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ, ਵਪਾਰ ਵਿੰਗ ਦੇ ਪ੍ਰਧਾਨ ਲਲਿਤ ਜੈਨ, ਕਾਕੂ ਸਿੰਘ ਬਰੇਟਾ, ਸੰਦੀਪ ਬੱਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਮਲੀਲ੍ਹਾ ਮੰਚਨ ਦੇ ਤੀਜੇ ਦਿਨ ਰਾਮ ਤੇ ਲਕਸ਼ਮਣ ਨੇ ਚਾਚੀ ਤਾੜਕਾ ਦਾ ਕੀਤਾ ਵਧ ਅਗਲੀ ਖ਼ਬਰ ਬੋਹਾ ਕੋਲ ਸੜਕ 'ਤੇ ਨਵੇਂ ਬਣੇ ਖੱਡਿਆਂ ਨੇ ਵਾਹਨਾਂ ਦਾ ਲੰਘਣਾ ਦੁੱਭਰ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।