02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰਾਮਲੀਲ੍ਹਾ ਮੰਚਨ ਦੇ ਤੀਜੇ ਦਿਨ ਰਾਮ ਤੇ ਲਕਸ਼ਮਣ ਨੇ ਚਾਚੀ ਤਾੜਕਾ ਦਾ ਕੀਤਾ ਵਧ

ਅਜੀਤ ਡੈਸਕ 24-09-2025
ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ 'ਤੇ ਰਾਮਲੀਲ੍ਹਾ ਦੀ ਤੀਸਰੀ ਰਾਤ ਦਾ ਉਦਘਾਟਨ ਅੱਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਕੀਤਾ ਜਦਕਿ ਆਪ ਆਗੂ ਰਮੇਸ਼ ਸ਼ਰਮਾ ਖਿਆਲਾ ਨੇ ਝੰਡਾ ਪੂਜਨ ਦੀ ਰਸਮ ਨਿਭਾਈ | ਕਲਾਕਾਰਾਂ ਵਲੋਂ ਮੁਨੀ ਵਿਸ਼ਵਾਮਿੱਤਰ ਨੂੰ ਜੰਗਲ ਵਿਚ ਰਾਕਸਸ਼ ਮਾਰੀਚ ਤੇ ਸੁਬਾਹੂ ਵਲੋਂ ਤੰਗ ਕਰਨਾ, ਮੁਨੀ ਵਿਸ਼ਵਾਮਿੱਤਰ ਦਾ ਰਾਜਾ ਦਸ਼ਰਥ ਦੇ ਦਰਬਾਰ ਵਿਚ ਜਾਣ ਤੋਂ ਇਲਾਵਾ ਹੋਰ ਦਿ੍ਸ਼ ਪੇਸ਼ ਕੀਤੇ | ਇਸ ਮੌਕੇ ਪੰਡਿਤ ਪੁਨੀਤ ਸ਼ਰਮਾ ਗੋਗੀ, ਜਗਨਨਾਥ ਕੋਕਲਾ, ਬਲਜੀਤ ਸ਼ਰਮਾ, ਸ਼ੁਸ਼ੀਲ ਕੁਮਾਰ ਵਿੱਕੀ, ਸੁਰਿੰਦਰ ਨੰਗਲੀਆ, ਵਰੁਣ ਕੁਮਾਰ ਵੀਨੂੰ, ਬਨਵਾਰੀ ਲਾਲ ਬਜਾਜ, ਅਸ਼ੋਕ ਗਰਗ, ਪ੍ਰਵੀਨ ਗੋਇਲ, ਬਲਜੀਤ ਕੜਵਲ, ਸੋਨੂੰ ਕੁਮਾਰ ਰੱਲਾ ਆਦਿ ਹਾਜ਼ਰ ਸਨ |
ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਲੀਲ੍ਹਾ ਦਾ ਮੰਚਨ
-ਇਸੇ ਤਰ੍ਹਾਂ ਸ੍ਰੀ ਰਾਮ ਨਾਟਕ ਕਲੱਬ ਵਲੋਂ ਵੀ ਬੀਤੀ ਰਾਤ ਰਾਮਲੀਲ੍ਹਾ ਦਾ ਮੰਚਨ ਕੀਤਾ ਗਿਆ | ਉਦਘਾਟਨ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਨਵੀਂ ਪੀੜ੍ਹੀ ਨੂੰ ਸ੍ਰੀ ਰਾਮ ਚੰਦਰ ਦੀਆਂ ਸਿੱਖਿਆ 'ਤੇ ਚੱਲਣ ਦੀ ਪੇ੍ਰਰਨਾ ਲੈਣੀ ਚਾਹੀਦੀ ਹੈ | ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ, ਉਪ ਪ੍ਰਧਾਨ ਨਵੀ ਜਿੰਦਲ ਨੇ ਦੱਸਿਆ ਕਿ ਰਾਮਲੀਲ੍ਹਾ ਮੰਚਨ ਮੌਕੇ ਵੱਖ-ਵੱਖ ਦਿ੍ਸ਼ ਪੇਸ਼ ਕੀਤੇ ਗਏ | ਇਸ ਮੌਕੇ ਵਿਜੈ ਕੁਮਾਰ ਧੀਰ, ਬਿੱਟੂ ਸ਼ਰਮਾ, ਸਤੀਸ਼ ਕੁਮਾਰ ਧੀਰ, ਜਗਦੀਸ਼ ਕੁਮਾਰ ਜੋਗਾ, ਜਨਕ ਰਾਜ, ਦੀਵਾਨ ਭਾਰਤੀ, ਸੰਜੀਵ ਕੁਮਾਰ ਬਬਲਾ, ਵਿਨੋਦ ਕੁਮਾਰ ਗਰਗ, ਧੂਪ ਸਿੰਘ, ਅੰਕੁਸ਼ ਕੁਮਾਰ, ਮੋਹਿਤ ਕੁਮਾਰ, ਰਮੇਸ਼ ਕੁਮਾਰ ਟੋਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੈਸ਼ਨਲ ਕਾਲਜ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵਿਧਾਇਕ ਨੇ ਵਿਧਵਾ ਨੂੰ 3 ਲੱਖ ਦਾ ਚੈੱਕ ਭੇਟ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।