03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਤੁੰਗਵਾਲੀ ਵਿਖੇ ਸਕੂਲੀ ਬੱਚਿਆਂ ਨੂੰ ਕਮੀਜ਼ਾਂ ਅਤੇ ਟੌਪ ਦਿੱਤੇ

ਅਜੀਤ ਡੈਸਕ 24-09-2025
ਭੁੱਚੋ ਮੰਡੀ, 23 ਸਤੰਬਰ (ਜੌੜਾ)-ਸਪੋਰਟਕਿੰਗ ਇੰਡਸਟਰੀ ਜੀਦਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਖਾ-1 ਬੇਰੀ ਵਾਲਾ ਵਿਖੇ ਸਕੂਲ ਦੇ ਸਮੁੱਚੇ ਬੱਚਿਆਂ ਨੂੰ ਚੰਗੀ ਗੁਣਵੱਤਾ ਵਾਲੀਆਂ ਕਮੀਜ਼ਾਂ ਅਤੇ ਟੌਪ ਦਿੱਤੇ ਗਏ | ਇਸ ਮੌਕੇ ਕੰਪਨੀ ਦੇ ਸਹਾਇਕ ਮੀਤ ਪ੍ਰਧਾਨ ਰਜਿੰਦਰ ਪਾਲ ਵਲੋਂ ਸਕੂਲ ਦੇ ਸਮੁੱਚੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਭਵਿੱਖ ਵਿਚ ਵੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ | ਮੁੱਖ ਅਧਿਆਪਕ ਅਮਨਦੀਪ ਸਿੰਘ ਅਤੇ ਸਮੂਹ ਸਟਾਫ਼ ਵਲੋਂ ਰਜਿੰਦਰ ਪਾਲ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਧਿਆਪਕ ਗੁਰਜੀਤ ਸਿੰਘ, ਸੁਨੈਨਾ ਰਾਣੀ ਅਤੇ ਮਿਡ-ਡੇ-ਮੀਲ ਵਰਕਰਜ਼ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਖਿਡਾਰਨ ਜਸ਼ਨਪ੍ਰੀਤ ਕੌਰ ਦੀ ਵੁਸ਼ੂ ਅਤੇ ਕਿੱਕ ਬਾਕਸਿੰਗ 'ਚ ਰਾਜ ਪੱਧਰੀ ਖੇਡਾ... ਅਗਲੀ ਖ਼ਬਰ ਰੂਪ ਸਿੰਘ ਰੂਪਾ ਫ਼ਾਊਾਡੇਸ਼ਨ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।