23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਸਮੇਸ਼ ਸਕੂਲ ਸਰਦੂਲਗੜ੍ਹ ਵਿਖੇ ਉੱਦਮਤਾ ਵਿਸ਼ੇ ਸੰਬੰਧੀ ਅਧਿਆਪਕਾਂ ਨੂੰ ਸਿਖਲਾਈ ਦਿੱਤੀ

ਅਜੀਤ ਡੈਸਕ 17-10-2025
ਸਰਦੂਲਗੜ੍ਹ, 16 ਅਕਤੂਬਰ (ਜੀ.ਐਮ.ਅਰੋੜਾ)- ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਵਿਖੇ ਸਿੱਖਿਆਂ ਵਿਭਾਗ ਵਲੋਂ ਉੱਦਮਤਾ ਸਬੰਧੀ ਵਿਸ਼ੇ 'ਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ | ਇਸ ਪ੍ਰੋਗਰਾਮ 'ਚ 12 ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਨੇ ਹਿੱਸਾ ਲਿਆ | ਜ਼ਿਲ੍ਹਾ ਨੋਡਲ ਅਫ਼ਸਰ ਬਿਜ਼ਨਸ ਬਲਾਸਟਰ ਵਿਨੀਤ ਕੁਮਾਰ, ਮਾਸਟਰ ਟਰੇਨਰ ਰਾਜਪਾਲ ਸਿੰਘ ਅਤੇ ਬਲਾਕ ਸਰਦੂਲਗੜ੍ਹ ਦੇ ਮਾਸਟਰ ਟਰੇਨਰ ਹਰਜਿੰਦਰ ਸ਼ਰਮਾ ਨੇ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਦੇਣ ਦੀ ਪ੍ਰਕਿਰਿਆ ਨਹੀਂ ਬਲਕਿ ਇਹ ਵਿਦਿਆਰਥੀਆਂ ਦੇ ਸਿਰਜਣਾ ਸ਼ਕਤੀ ਨੇਤਿ੍ਤਵ ਤੇ ਆਤਮ ਨਿਰਭਰਤਾ ਦੇ ਗੁਣ ਵਿਕਸਤ ਕਰਨ ਦਾ ਸਾਧਨ ਵੀ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਚ ਸਿੱਖਿਆ ਦੇ ਖੇਤਰ 'ਚ ਉਹ ਉੱਦਮਤਾ ਦੀ ਸਿਖਲਾਈ ਬਹੁਤ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੈਣ ਲਈ ਨਹੀ ਸਗੋਂ ਨੌਕਰੀ ਬਣਾਉਣ ਲਈ ਤਿਆਰ ਕਰਦੀ ਹੈ | ਇਸ ਮੌਕੇ ਪਿ੍ੰਸੀਪਲ ਫੋਜਾ ਸਿੰਘ, ਪਿ੍ੰਸੀਪਲ ਜਸਵਿੰਦਰ ਸਿੰਘ ਜੌੜਕੀਆਂ, ਪਿ੍ੰਸੀਪਲ ਰਜਿੰਦਰ ਸਿੰਘ, ਪਿ੍ੰਸੀਪਲ ਸੋਨੀਆ ਅਜੀਤ, ਪਿ੍ੰਸੀਪਲ ਸੁਰਜੀਤ ਸ਼ਰਮਾ, ਪਿ੍ੰਸੀਪਲ ਵੀਰਪਾਲ ਕੌਰ, ਪਿ੍ੰਸੀਪਲ ਜਸਪਾਲ ਕੌਰ, ਪਿ੍ੰਸੀਪਲ ਗੁਰਜੀਤ ਸਿੰਘ, ਨੀਲਮ ਰਾਣੀ, ਜਗਜੀਤ ਸਿੰਘ, ਗੁਰਵਿੰਦਰ ਕੌਰ, ਕਿਰਨਦੀਪ ਕੌਰ ਸ਼ਾਮਿਲ ਹੋਏ | ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ ਤੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਦਿਲਮੋਹਿਤ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕ ਤੇ ਹੋਰ ਅਮਲਾ ਤਨਖ਼ਾਹਾਂ ਤੋਂ ਵਾਂਝਾ ਅਗਲੀ ਖ਼ਬਰ ਸਿਹਤ ਵਿਭਾਗ ਨੇ ਮਠਿਆਈਆਂ ਦੇ ਨਮੂਨੇ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।