23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਿਹਤ ਵਿਭਾਗ ਨੇ ਮਠਿਆਈਆਂ ਦੇ ਨਮੂਨੇ ਲਏ

ਅਜੀਤ ਡੈਸਕ 17-10-2025
ਮਾਨਸਾ, 16 ਅਕਤੂਬਰ (ਸਟਾਫ ਰਿਪੋਰਟਰ)- ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ 'ਚ ਡੀ.ਐਸ.ਪੀ. ਵਿਜੀਲੈਂਸ ਮਾਨਸਾ ਨਾਲ ਸਾਂਝੇ ਤੌਰ 'ਤੇ ਛਾਪੇਮਾਰੀ ਉਪਰੰਤ ਰਮਦਿੱਤੇਵਾਲਾ ਚੌਕ ਮਾਨਸਾ ਤੋਂ ਖੋਆ ਬਰਫੀ ਦਾ ਸੈਂਪਲ ਲਿਆ ਗਿਆ | ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋਂ ਪਿੰਡ ਨੰਗਲ, ਕੋਟਧਰਮੂ ਅਤੇ ਸ਼ਹਿਰ ਮਾਨਸਾ ਆਦਿ ਵਿਖੇ ਵੱਖ-ਵੱਖ ਦੁਕਾਨਾਂ ਦਾ ਦੌਰਾ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਬਰਫੀ, ਖੋਆ ਬਰਫੀ, ਚਮਚਮ, ਮਿਲਕ ਕੇਕ ਆਦਿ ਦੇ ਨਮੂਨੇ ਲਏ ਗਏ | ਉਨ੍ਹਾਂ ਕਿਹਾ ਗਿਆ ਕਿ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਮਾਨਸਾ ਦੇ ਇਕ ਦੁਕਾਨਦਾਰ ਵਲੋਂ ਸ਼ੋਸਲ ਮੀਡੀਆ 'ਤੇ ਸਸਤੀ ਮਿਠਾਈ ਸਬੰਧੀ ਪੋਸਟ ਪਾਈ ਗਈ ਸੀ, ਜਿਸ ਸਬੰਧੀ ਟੀਮ ਵਲੋਂ ਜਾ ਕੇ ਚੈਕਿੰਗ ਕੀਤੀ ਗਈ ਤਾਂ ਮਿਠਾਈ ਸੁੱਕੇ ਦੁੱਧ ਅਤੇ ਸੂਜੀ ਤੋਂ ਬਣੀ ਹੋਈ ਸੀ, ਜਿਸ ਦੇ ਮੌਕੇ 'ਤੇ ਸੈਂਪਲ ਲੈ ਕੇ ਵੀ ਜਾਂਚ ਲਈ ਫੂਡ ਲੈਬੋਰੇਟਰੀ ਖਰੜ ਵਿਖੇ ਭੇਜੇ ਗਏ ਹਨ |
ਪਿਛਲੀ ਖ਼ਬਰ ਦਸਮੇਸ਼ ਸਕੂਲ ਸਰਦੂਲਗੜ੍ਹ ਵਿਖੇ ਉੱਦਮਤਾ ਵਿਸ਼ੇ ਸੰਬੰਧੀ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਅਗਲੀ ਖ਼ਬਰ ਸਹਿਕਾਰੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।