23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਹਿਕਾਰੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 17-10-2025
ਮਾਨਸਾ, 16 ਅਕਤੂਬਰ (ਸ.ਰਿ.)- ਪਨਕੋਫੈਡ ਵਲੋਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਰਾਮਦਿੱਤੇਵਾਲਾ ਵਿਖੇ ਡੀ.ਸੀ.ਯੂ. ਮਾਨਸਾ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ | ਗੁਰਪ੍ਰਕਾਸ਼ ਸਿੰਘ ਕਿੰਗਰਾ ਐਜੂਕੇਸ਼ਨਲ ਇੰਸਟਰਕਟਰ ਪਨਕੋਫੈਡ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਰਾਹੀਂ ਆਮ ਲੋਕ ਇਕੱਠੇ ਹੋ ਕੇ ਕਾਰੋਬਾਰ ਕਰਦੇ ਹਨ ਅਤੇ ਸਭਾਵਾਂ ਨੂੰ ਸੁਚਾਰੂ ਢੰਗ ਨਾਲ ਚਲਾ ਕੇ ਆਪਣੇ ਆਰਥਿਕ ਹਿਤਾਂ ਦੀ ਪੂਰਤੀ ਕਰਦੇ ਹਨ | ਕੁਲਵੰਤ ਸਿੰਘ ਚੇਅਰਮੈਨ ਡੀ.ਸੀ.ਯੂ., ਸ਼ਮਸ਼ੇਰ ਸਿੰਘ ਵਾਇਸ ਚੇਅਰਮੈਨ ਡੀ.ਸੀ.ਯੂ., ਲਵਦੀਪ ਸ਼ਰਮਾ ਨਿਰੀਖਕ ਇੰਚਾਰਜ ਸਭਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਹਾ | ਹਿਤੇਸ਼ ਗੁਪਤਾ ਫ਼ੀਲਡ ਅਫ਼ਸਰ ਇਫਕੋ ਨੇ ਇਫਕੋ ਦੀਆਂ ਖਾਦਾਂ ਅਤੇ ਹੋਰ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ | ਹੇਮ ਰਾਜ ਸ਼ਰਮਾ ਸਾਬਕਾ ਸਕੱਤਰ ਨੇ ਸਭਾ ਵਿਚ ਰੱਖੇ ਖੇਤੀ ਸੰਦਾਂ ਦੀ ਵਰਤੋਂ ਅਤੇ ਸਾਂਭ-ਸੰਭਾਲ ਬਾਰੇ ਦੱਸਿਆ | ਅਮਰੀਕ ਸਿੰਘ ਸਕੱਤਰ ਨੇ ਸਭਾ ਦੀ ਪ੍ਰਗਤੀ ਬਾਰੇ ਚਾਨਣਾ ਪਾਇਆ | ਸੁਰਜੀਤ ਸਿੰਘ ਮਾਖਾ ਅਤੇ ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਨੇ ਵੀ ਵਿਚਾਰ ਰੱਖੇ |
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਮਠਿਆਈਆਂ ਦੇ ਨਮੂਨੇ ਲਏ ਅਗਲੀ ਖ਼ਬਰ ਖ਼ੂਨਦਾਨੀ ਗੁਰਪ੍ਰੀਤ ਸਿੰਘ ਭੰਮਾ ਤੇ ਸੰਜੀਵ ਪਿੰਕਾ ਰਾਜਪਾਲ ਪੰਜਾਬ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।