ਮਾਨਸਾ, 16 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੀ ਚੋਣ 'ਚ ਸਰਬਸੰਮਤੀ ਨਾਲ ਮੇਜਰ ਸਿੰਘ ਬਾਜੇਵਾਲਾ ਨੂੰ ਚੇਅਰਮੈਨ ਅਤੇ ਬਿੱਕਰ ਸਿੰਘ ਮਾਖਾ ਨੂੰ ਪ੍ਰਧਾਨ ਚੁਣਿਆ ਗਿਆ | ਬੂਟਾ ਸਿੰਘ ਖੀਵਾ ਸਰਪ੍ਰਸਤ, ਸਲਾਹਕਾਰ ਰਾਮ ਸਿੰਘ, ਹਰਬੰਸ ਸਿੰਘ ਫਰਵਾਹੀ, ਸੁਖਦੇਵ ਸਿੰਘ ਧਰਮਸੋਤ, ਹਿੰਮਤ ਸਿੰਘ ਦੂਲੋਵਾਲ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਜਸਮੇਲ ਸਿੰਘ ਅਤਲਾ, ਸੁਖਵਿੰਦਰ ਸਿੰਘ ਸਰਦੂਲਗੜ੍ਹ ਤੇ ਇਕਬਾਲ ਸਿੰਘ ਆਲੀਕੇ, ਮੀਤ ਪ੍ਰਧਾਨ ਬਲਵੰਤ ਸਿੰਘ ਤੇ ਜਸਪ੍ਰੀਤ ਸਿੰਘ ਮਾਨਸਾ, ਕੈਸ਼ੀਅਰ ਗੁਰਸੇਵਕ ਸਿੰਘ ਭੀਖੀ, ਪੈੱ੍ਰਸ ਸਕੱਤਰ ਚਮਕੌਰ ਸਿੰਘ, ਸਹਾਇਕ ਪੈੱ੍ਰਸ ਸਕੱਤਰ ਸੁਖਵਿੰਦਰ ਸਿੰਘ ਅਲੀਸ਼ੇਰ, ਪ੍ਰਚਾਰ ਸਕੱਤਰ ਬੱਗਾ ਸਿੰਘ, ਬਾਰੂ ਖਾਂ ਭੀਖੀ, ਨਿਰਮਲ ਸਿੰਘ ਰਮਦਿਤੇਵਾਲਾ ਜਸਪ੍ਰੀਤ ਸਿੰਘ ਵਾਲੀਆ ਤੇ ਸੁਰਜੀਤ ਸਿੰਘ ਯਾਦਵ, ਸੁਨੀਲ ਭੀਖੀ, ਲਛਮਣ ਸਿੰਘ ਤੇ ਭੁਪਿੰਦਰ ਸਿੰਘ ਤਾਲਮੇਲ ਸਕੱਤਰ ਚੁਣੇ ਗਏ | ਨਵਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਯੂਨੀਅਨ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮੇ ਪੱਕੇ ਕਰਨ ਦੇ ਨਾਲ ਹੀ ਹੋਰ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ |