24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਨੇਵੀ ਦਿਵਸ ਮਨਾਇਆ <br/>

ਅਜੀਤ ਡੈਸਕ 05-12-2025

ਭੀਖੀ, 4 ਦਸੰਬਰ (ਸਹੋਤਾ)- ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ ਯੂਨਿਟ ਵਲੋਂ ਨੇਵੀ ਦਿਵਸ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਫਹਿਰਾ ਕੇ ਕੀਤੀ ਗਈ | ਪਿ੍ੰਸੀਪਲ ਸੰਜੀਵ ਕੁਮਾਰ ਅਤੇ ਏ.ਐਨ.ਓ ਭਰਪੂਰ ਸਿੰਘ ਦੀ ਅਗਵਾਈ ਹੇਠ ਕੈਡਿਟਾਂ ਨੇ ਰਾਸ਼ਟਰਗਾਨ ਗਾ ਕੇ ਦੇਸ਼ ਪ੍ਰੇਮ ਦਾ ਭਾਵ ਪ੍ਰਗਟਾਇਆ | ਉਨ੍ਹਾਂ ਕੈਡਿਟਾਂ ਨੂੰ ਨੇਵੀ ਦਿਵਸ ਦਾ ਇਤਿਹਾਸ ਤੇ ਮਹੱਤਵ ਦੱਸਦਿਆਂ ਭਾਰਤੀ ਨੇਵੀ ਦੀ ਰਾਸ਼ਟਰੀ ਸੁਰੱਖਿਆ 'ਚ ਅਹਿਮ ਭੂਮਿਕਾ ਉਜਾਗਰ ਕੀਤੀ ਅਤੇ ਦੇਸ਼ ਸੇਵਾ ਦੇ ਮਾਰਗ 'ਤੇ ਤੁਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਕੈਡਿਟਾਂ ਵਲੋਂ ਨੇਵੀ ਦਿਵਸ ਨੂੰ ਸਮਰਪਿਤ ਰੈਲੀ, ਦੇਸ਼ ਭਗਤੀ ਗੀਤ ਅਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਸਕੂਲ ਪ੍ਰਬੰਧ ਸਮਿਤੀ ਨੇ ਕੈਡਿਟਾਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਕਰਦੇ ਹੋਏ ਅਜਿਹੇ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ 'ਚ ਦੇਸ਼-ਪ੍ਰੇਮ ਅਤੇ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕਰਨ ਲਈ ਮਹੱਤਵਪੂਰਨ ਦੱਸਿਆ |

ਪਿਛਲੀ ਖ਼ਬਰ ਮਾਡਰਨ ਸੈਕੂਲਰ ਸਕੂਲ ਭੀਖੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਫੇਰਾ ਲਗਾਇਆ <br/> ਅਗਲੀ ਖ਼ਬਰ ਤਿੰਨ ਰੋਜ਼ਾ ਅਥਲੈਟਿਕਸ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।