25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

8 ਦੀ ਮਾਨਸਾ ਮਗਨਰੇਗਾ ਮਜ਼ਦੂਰ ਹੱਲਾ ਬੋਲ ਰੈਲੀ ਦੀ ਕਾਮਯਾਬੀ ਲਈ ਪਿੰਡਾਂ 'ਚ ਮੀਟਿੰਗਾਂ <br/>

ਅਜੀਤ ਡੈਸਕ 06-12-2025
ਮਾਨਸਾ, 5 ਦਸੰਬਰ (ਸ.ਰਿ.)- ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 8 ਦਸੰਬਰ ਨੂੰ ਮਾਨਸਾ ਵਿਖੇ ਮਗਨਰੇਗਾ ਮਜ਼ਦੂਰ ਹੱਲਾ ਬੋਲ ਰੈਲੀ ਦੀ ਤਿਆਰੀ ਲਈ ਜ਼ਿਲੇ•ਦੇ ਪਿੰਡਾਂ 'ਚ ਮੀਟਿੰਗਾਂ ਦਾ ਦੌਰ ਜਾਰੀ ਹੈ | ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਨਕਸ਼ੇ ਕਦਮਾਂ ਤੇ ਚੱਲ ਪੰਜਾਬੀਆਂ ਤੋਂ ਰੋਜ਼ੀ ਰੋਟੀ ਅਤੇ ਸੰਵਿਧਾਨਕ ਹੱਕ ਖੋਹ ਰਿਹਾ ਹੈ | ਉਨ੍ਹ•ਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਦੇ ਕੰਮ ਬੰਦ ਕਰਨ ਨਾਲ ਬੇਜ਼ਮੀਨੇ ਗਰੀਬ ਬਿਮਾਰੀ ਚ ਦਵਾਈ ਵੀ ਖ਼ਰੀਦ ਨਹੀਂ ਪਾ ਰਹੇ | ਉਨ੍ਹ•ਾਂ ਕਿਹਾ ਕਿ ਆਮ ਦਿਨਾਂ ਵਿਚ ਦਲਿਤਾਂ, ਗ਼ਰੀਬਾਂ ਉੱਪਰ ਜੁਲਮ ਕਰਨ ਵਾਲੇ ਧਨਾਢ ਲੀਡਰ ਹੁਣ ਸੇਵਕ ਬਣ ਵੋਟਾਂ ਮੰਗ ਰਹੇ ਹਨ | ਉਨ੍ਹ•ਾਂ ਦੱਸਿਆ ਕਿ 27 ਨਵੰਬਰ ਨੂੰ ਜਲੰਧਰ ਮਜ਼ਦੂਰ ਆਗੂਆਂ ਨਾਲ ਮੀਟਿੰਗ ਵਿਚ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਮਗਨਰੇਗਾ ਕੰਮਾਂ ਨੂੰ ਜਲਦੀ ਬਹਾਲ ਕਰਨ ਦਾ ਕੀਤਾ ਵਾਅਦਾ ਲਾਗੂ ਨਾ ਕੀਤਾ ਤਾਂ ਪੰਜਾਬ ਦੇ ਮਜ਼ਦੂਰ ਆਪ ਤੇ ਭਾਜਪਾ ਖ਼ਿਲਾਫ਼ ਤਿਖਾ ਅੰਦੋਲਨ ਕਰਨਗੇ | ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਮਨਜੀਤ ਕੌਰ ਜੋਗਾ, ਸੁਖਵੀਰ ਸਿੰਘ ਖਾਰਾ, ਧਰਮਾ ਸਿੰਘ ਖੁਡਾਲ, ਗੁਲਾਬ ਸਿੰਘ ਖੀਵਾ, ਭੋਲਾ ਸਿੰਘ ਧਲੇਵਾਂ, ਭੋਲਾ ਸਿੰਘ ਝੱਬਰ, ਬੱਲਮ ਸਿੰਘ ਢੈਪਈ, ਸੁਖਵਿੰਦਰ ਸਿੰਘ ਬੋਹਾ, ਦਰਸ਼ਨ ਸਿੰਘ ਅਕਲੀਆ, ਜਗਤਾਰ ਸਿੰਘ ਫਰਵਾਹੀ, ਗਰਜਾ ਸਿੰਘ ਕੋਟੜਾ, ਪ੍ਰਗਟ ਸਿੰਘ ਦਿਆਲਪੁਰਾ, ਪ੍ਰਦੀਪ ਸਿੰਘ ਗੁਰੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਡੀ.ਸੀ. ਦਫ਼ਤਰ ਨੇੜੇ ਧਰਨਾ <br/> ਅਗਲੀ ਖ਼ਬਰ ਬੋਹਾ 'ਚ ਫੈਲੀ ਗੰਦਗੀ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।