25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਡੀ.ਸੀ. ਦਫ਼ਤਰ ਨੇੜੇ ਧਰਨਾ <br/>

ਅਜੀਤ ਡੈਸਕ 06-12-2025
ਮਾਨਸਾ, 5 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਮਜ਼ਦੂਰਾਂ ਦੀਆਂ ਲਟਕਦੀਆਂ ਮੰਗਾਂ ਮੰਨਵਾਉਣ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਰੋਸ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਹਾਸਲ ਕਰਨ ਉਪਰੰਤ ਕੌਲ ਨਹੀਂ ਨਿਭਾਇਆ | ਮੋਰਚਾ ਦੇ ਜ਼ਿਲ੍ਹਾ ਸਕੱਤਰ ਕਾ. ਗੁਰਮੀਤ ਸਿੰਘ ਨੰਦਗੜ੍ਹ ਤੇ ਬਲਵਿੰਦਰ ਸਿੰਘ ਘਰਾਂਗਣਾ ਨੇ ਕਿਹਾ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕਰ ਕੇ ਪਹਿਲੀਆਂ ਤੋਂ ਮਿਲਦੀਆਂ ਸਹੂਲਤਾਂ 'ਤੇ ਕੱਟ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਤਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਉਨ੍ਹਾਂ ਆਖਿਆ ਕਿ ਮਗਨਰੇਗਾ ਸਕੀਮ ਨੂੰ ਠੇਕੇਦਾਰੀ ਸਿਸਟਮ ਅਧੀਨ ਲਿਆ ਕੇ ਕਿਰਤੀਆਂ ਨਾਲ ਧੋ੍ਰਹ ਕਮਾਇਆ ਜਾ ਰਿਹਾ ਹੈ | ਮਜ਼ਦੂਰ ਆਗੂਆਂ ਨੇ ਦੱਸਿਆ ਕਿ ਹਾਲੇ ਤੱਕ ਹੜ੍ਹਾਂ ਨਾਲ ਨੁਕਸਾਨੇ ਘਰਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ 'ਤੇ ਗ਼ੌਰ ਨਾ ਕੀਤੀ ਗਈ ਤਾਂ ਵਿਧਾਨ ਸਭਾ ਚੋਣਾਂ ਮੌਕੇ 'ਆਪ' ਆਗੂਆਂ ਨੂੰ ਪਿੰਡਾਂ 'ਚ ਘੇਰਿਆ ਜਾਵੇਗਾ | ਧਰਨੇ ਨੂੰ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਨਛੱਤਰ ਸਿੰਘ ਖੀਵਾ ਅਤੇ ਕੇਂਦਰੀ ਕਮੇਟੀ ਆਗੂ ਕਾ. ਰਾਜਵਿੰਦਰ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਗੁਰਸੇਵਕ ਸਿੰਘ ਮਾਨਬੀਬੜੀਆਂ, ਧਰਮਪਾਲ ਨੀਟਾ ਭੀਖੀ, ਜਸਵੰਤ ਸਿੰਘ ਭੀਖੀ, ਬਲਵਿੰਦਰ ਕੌਰ ਖਾਰਾ, ਤਰਸੇਮ ਸਿੰਘ ਖ਼ਾਲਸਾ ਬਹਾਦਰਪੁਰ, ਭੋਲਾ ਸਿੰਘ ਬਹਾਦਰਪੁਰ, ਭੋਲਾ ਸਿੰਘ ਗੜੱਦੀ, ਬੂਟਾ ਸਿੰਘ ਭੁਪਾਲ, ਸੁਰਜੀਤ ਸਿੰਘ ਰਾਮਾਨੰਦੀ, ਦਨੇਸ ਭੀਖੀ, ਹਰਮੇਸ਼ ਭੰਮੇ ਖ਼ੁਰਦ, ਕਰਮ ਸਿੰਘ ਮਾਨਸਾ, ਅੰਗਰੇਜ਼ ਸਿੰਘ ਘਰਾਂਗਣਾ, ਅਜੈਬ ਸਿੰਘ ਭੈਣੀਬਾਘਾ, ਦਰਸ਼ਨ ਸਿੰਘ ਦਾਨੇਵਾਲਾ, ਹਾਕਮ ਸਿੰਘ ਖਿਆਲਾ, ਨਿਰਮਲ ਸਿੰਘ, ਰਣਜੀਤ ਸਿੰਘ ਅਕਲੀਆ, ਮਨਜੀਤ ਕੌਰ ਅਕਲੀਆ, ਕਿਰਨਪਾਲ ਕੌਰ ਲਾਲਿਾਂਵਾਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਯੂ.ਕੇ. 'ਚ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰਨ ਦੇ ਦੋਸ਼ 'ਚ ਭਾਰਤੀਆਂ ਸਮੇਤ 171 ਹਿਰਾਸਤ 'ਚ ਲਏ ਅਗਲੀ ਖ਼ਬਰ 8 ਦੀ ਮਾਨਸਾ ਮਗਨਰੇਗਾ ਮਜ਼ਦੂਰ ਹੱਲਾ ਬੋਲ ਰੈਲੀ ਦੀ ਕਾਮਯਾਬੀ ਲਈ ਪਿੰਡਾਂ 'ਚ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।