18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡਿਪਟੀ ਕਮਿਸ਼ਨਰ ਵਲੋਂ ਜਵਾਹਰ ਨਵੋਦਿਆ ਫਫੜੇ ਭਾਈਕੇ ਵਿਖੇ ਲੈਬ ਦਾ ਉਦਘਾਟਨ <br/>

ਅਜੀਤ ਡੈਸਕ 24-12-2025

ਮਾਨਸਾ, 23 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਫਫੜੇ ਭਾਈਕੇ ਵਿਖੇ ਏ.ਐੱਲ.ਟੀ. (ਅਟਲ) ਲੈਬ ਦਾ ਉਦਘਾਟਨ ਕੀਤਾ | ਬੱਚਿਆਂ ਵੱਲੋਂ ਬਣਾਏ ਗਏ ਵੱਖ ਵੱਖ ਤਰ੍ਹਾਂ ਦੇ ਇਲੈਕਟੋ੍ਰਨਿਕ ਉਪਕਰਨਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹੁਨਰ ਦੇਸ਼ ਦੇ ਤਕਨੀਕੀ ਵਿਕਾਸ ਵਿਚ ਯੋਗਦਾਨ ਪਾਉਣ ਲਈ ਕਾਰਗਰ ਸਿੱਧ ਹੋਵੇਗਾ | ਇਸੇ ਦੌਰਾਨ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਵੀ ਕੀਤੀ | ਮੌਕੇ ਬੱਚਿਆਂ ਦੀ ਸਿੱਖਿਆ-ਸੰਬੰਧੀ ਪ੍ਰਗਤੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ | ਪਿ੍ੰਸੀਪਲ ਕੁਸੁਮ ਗੁਪਤਾ ਨੇ ਵਿਦਿਆਲਿਆ ਨਾਲ ਸਬੰਧਿਤ ਲੋੜਾਂ ਅਤੇ ਸਮੱਸਿਆਵਾਂ ਡਿਪਟੀ ਕਮਿਸ਼ਨਰ ਅੱਗੇ ਰੱਖੀਆਂ | ਡੀ.ਸੀ. ਨੇ ਮੰਗਾ ਹੱਲ ਕਰਨ ਦਾ ਭਰੋਸਾ ਦਿੰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਵਿੱਦਿਅਕ ਸੰਸਥਾ 'ਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਜਾਂ ਸਮੱਸਿਆ ਵਿਦਿਆਰਥੀਆਂ ਨੂੰ ਪੇਸ਼ ਨਾ ਆਵੇ | ਉਨ੍ਹਾਂ ਇਸ ਸਿਹਤ ਅਧਿਕਾਰੀ ਨੂੰ ਵਿਦਿਆਲਿਆ ਵਿਖੇ ਮੈਗਾ ਸਿਹਤ ਕੈਂਪ ਲਾਉਣ ਲਈ ਵੀ ਕਿਹਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਸੁਪਰਡੰਟ ਜਗਸੀਰ ਸਿੰਘ, ਜਸਵੀਰ ਕੌਰ ਸਰਪੰਚ ਪਿੰਡ ਫਫੜੇ ਭਾਈਕੇ, ਜੇ.ਈ. ਪਬਲਿਕ ਵਰਕਸ ਲਵ ਗੋਇਲ, ਲਵ ਗੋਇਲ, ਸਿਹਤ ਅਧਿਕਾਰੀ ਮਾਯੰਕਜੋਤ ਸਿੰਘ, ਮਾਪੇ ਅਧਿਆਪਕ ਕੌਂਸਲ ਦੇ ਮੈਂਬਰ ਅਮਰੀਕ ਤੇ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹਿਰ 'ਚ ਸੀਵਰੇਜ ਮੈਨਹੋਲਾਂ ਦੇ ਉੱਗੜ-ਦੁੱਗੜ ਢੱਕਣਾਂ ਨਾਲ ਵਾਪਰ ਸਕਦੈ ਹਾਦਸਾ <br/> ਅਗਲੀ ਖ਼ਬਰ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਦੇ ਮੁਆਵਜ਼ੇ ਤੋਂ ਵਾਂਝੇ ਕਿਸਾਨਾਂ ਨੇ ਕੀਤਾ ਰੋਸ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।