12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਨੇ ਕੇਂਦਰ ਸਰਕਾਰ ਖ਼ਿਲਾਫ਼ ਲਗਾਇਆ ਧਰਨਾ <br/>

ਅਜੀਤ ਡੈਸਕ 25-12-2025
ਝੁਨੀਰ, 24 ਦਸੰਬਰ (ਸੰਜੀਵ ਸਿੰਗਲਾ)- ਕੇਂਦਰ ਸਰਕਾਰ ਵਲੋਂ ਮਗਨਰੇਗਾ ਸਕੀਮ ਦੀ ਥਾਂ ਨਵਾਂ ਕਾਨੂੰਨ ਬਣਾਉਣ ਦਾ ਵਿਰੋਧ ਕਰਦੇ ਹੋਏ ਸਥਾਨਕ ਬਲਾਕ ਦਫ਼ਤਰ ਸਾਹਮਣੇ ਸੈਂਕੜੇ ਮਜ਼ਦੂਰਾਂ ਵਲੋਂ ਧਰਨਾ ਲਗਾਇਆ ਗਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਵਾਂ ਕਾਨੂੰਨ ਵਾਪਸ ਲਿਆ ਜਾਵੇ ਅਤੇ ਹਰ ਪਿੰਡ 'ਚ ਮਗਨਰੇਗਾ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ | ਇਸ ਮੌਕੇ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾ. ਸੁਖਦਰਸ਼ਨ ਨੱਤ, ਜ਼ਿਲ੍ਹਾ ਕਮੇਟੀ ਮੈਂਬਰ ਕਾ. ਗੁਰਮੀਤ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾ. ਬਲਵਿੰਦਰ ਸਿੰਘ ਘਰਾਗਣਾਂ, ਜ਼ਿਲ੍ਹਾ ਆਗੂ ਦਰਸ਼ਨ ਦਾਨੇਵਾਲਾ ਅਤੇ ਬਿੰਦਰ ਕੌਰ ਉੱਡਤ ਭਗਤ ਰਾਮ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਗਨਰੇਗਾ ਕਾਨੂੰਨ ਦਾ ਗਲ਼ਾ ਘੋਟ ਕੇ 'ਜੀ ਰਾਮ ਜੀ' ਨਾਂਅ ਦਾ ਜੋ ਨਵਾਂ ਕਾਨੂੰਨ ਬਣਾਇਆ ਹੈ ਉਹ ਮਜ਼ਦੂਰਾਂ ਦੇ ਰੁਜ਼ਗਾਰ ਹਾਸਿਲ ਕਰਨ ਦੇ ਬੁਨਿਆਦੀ ਸੰਵਿਧਾਨਕ ਹੱਕ 'ਤੇ ਸਿੱਧਾ ਹਮਲਾ ਹੈ | ਮਜ਼ਦੂਰ ਆਗੂਆਂ ਦਾ ਕਹਿਣਾ ਹੈ ਕਿ ਮਗਨਰੇਗਾ ਤਹਿਤ ਕਿਸੇ ਵੀ ਮਜ਼ਦੂਰ ਨੂੰ ਮੰਗੇ ਜਾਣ 'ਤੇ ਪੰਦਰਾਂ ਦਿਨਾਂ 'ਚ ਲਾਜ਼ਮੀ ਕੰਮ ਦਿੱਤੇ ਜਾਣ ਦਾ ਅਧਿਕਾਰ ਸੀ | ਨਵਾਂ ਬਿੱਲ ਕਿਰਤੀਆਂ ਨੂੰ ਇਸ ਅਧਿਕਾਰ ਤੋਂ ਵੀ ਵਾਂਝਾ ਕਰਦਾ ਹੈ | ਸਰਕਾਰ ਵਲੋਂ ਰੁਜ਼ਗਾਰ ਦੇ ਗਾਰੰਟੀਸ਼ੁਦਾ ਦਿਨਾਂ ਨੂੰ 100 ਤੋਂ 125 ਕਰਨ ਦਾ ਦਾਅਵਾ ਵੀ ਪੁਰਾਣੇ ਜੁਮਲਿਆਂ 'ਚੋਂ ਹੀ ਇੱਕ ਹੈ | ਆਗੂਆਂ ਨੇ ਕਿਹਾ ਕਿ ਆਉਂਦੇ ਸਮੇਂ 'ਚ ਇਸ ਮੁੱਦੇ 'ਤੇ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਦੇਸ਼ ਭਰ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਸਟੇਜ ਸਕੱਤਰ ਦੀ ਭੂਮਿਕਾ ਵਿਦਿਆਰਥੀ ਜਥੇਬੰਦੀ ਆਇਸਾ ਆਗੂ ਸੁਖਜੀਤ ਰਾਮਾਨੰਦੀ ਨੇ ਨਿਭਾਈ | ਅਖੀਰ 'ਚ ਬੀ.ਡੀ.ਓ ਬਲਾਕ ਝੁਨੀਰ ਦੇ ਸੁਪਰਡੈਂਟ ਵਲੋਂ ਧਰਨੇ 'ਚ ਆ ਕੇ ਮਜ਼ਦੂਰਾਂ ਤੋਂ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਲਿਬਰੇਸ਼ਨ ਦੇ ਸੀਨੀਅਰ ਆਗੂ ਕਾ. ਹਾਕਮ ਸਿੰਘ ਝੁਨੀਰ, ਕਾ. ਰਣਜੀਤ ਸਿੰਘ ਝੁਨੀਰ, ਪੰਜਾਬ ਕਿਸਾਨ ਯੂਨੀਅਨ ਵਲੋਂ ਦਰਸ਼ਨ ਸਿੰਘ ਸਾਹਨੇਵਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਬੂਟਾ ਸਿੰਘ ਦੂਲੋਵਾਲ, ਨਿਰੰਜਣ ਮਾਖਾ, ਬਿੱਲੂ ਸਿੰਘ ਮੌਜੀਆ, ਕਿਰਨਜੀਤ ਕੌਰ ਲਾਲਿਆਂਵਾਲੀ, ਤੇਜ਼ ਕੌਰ, ਜਰਨੈਲ ਕੌਰ ਅਤੇ ਰਾਣੋ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਬੁਢਲਾਡਾ ਦੀ ਜਨਰਲ ਮੀਟਿੰਗ 'ਚ ਕੂੜੇ ਦੇ ਡੰਪ ਸਬੰਧੀ ਪਾਇਆ ਮਤਾ <br/> ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।