12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਗਰ ਕੌਂਸਲ ਬੁਢਲਾਡਾ ਦੀ ਜਨਰਲ ਮੀਟਿੰਗ 'ਚ ਕੂੜੇ ਦੇ ਡੰਪ ਸਬੰਧੀ ਪਾਇਆ ਮਤਾ <br/>

ਅਜੀਤ ਡੈਸਕ 25-12-2025
ਬੁਢਲਾਡਾ, 24 ਦਸੰਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ 'ਚ ਨਗਰ ਵਿਕਾਸ ਕਾਰਜਾਂ ਦੀ ਰੁਕੀ ਗਤੀ ਨੂੰ ਮੁੜ ਦੁਬਾਰਾ ਤੇਜ ਕਰਨ ਦੇ ਮਕਸਦ ਨਾਲ ਕੌਂਸਲਰਾਂ ਦੀ ਮੀਟਿੰਗ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ 'ਚ ਵਿਕਾਸ ਕਾਰਜਾਂ ਵਿਚ ਆਈ ਖੜੋਤ ਨੂੰ ਮੁੜ ਦੁਬਾਰਾ ਤੇਜ਼ੀ ਨਾਲ ਸ਼ੁਰੂ ਕਰਨ ਦੇ ਮਕਸਦ ਨਾਲ ਇਹ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਸ਼ਹਿਰ ਦੇ 19 ਵਾਰਡਾਂ 'ਚ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਲਈ ਮਤੇ ਪਾਏ ਗਏ | ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੂੜੇ ਦੇ ਡੰਪ ਨੂੰ ਲੈ ਕੇ ਵਾਰਡ ਨੰਬਰ 16 ਅਤੇ 18 ਦੇ ਵਸਨੀਕਾਂ ਵਲੋਂ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਸੀ, ਉਸ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕੌਂਸਲ ਦੀ ਪਈ ਸਰਕਾਰੀ ਜ਼ਮੀਨ ਨੂੰ ਨਿਸ਼ਾਨਦੇਹੀ ਕਰ ਕੇ ਉਸ ਉੱਪਰ ਨਵਾਂ ਡੰਪ ਬਣਾਉਣ ਲਈ ਯੋਜਨਾ ਲਈ ਮਤਾ ਪਾਸ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੌਂਸਲ 'ਚ ਕੁਝ ਅਧਿਕਾਰੀ ਹਾਕਮ ਧਿਰ ਦੇ ਇਸ਼ਾਰੇ 'ਤੇ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਰੁਕਾਵਟਾਂ ਪੈਦਾ ਕਰ ਰਹੇ ਹਨ, ਨੂੰ ਦੂਰ ਕਰਨ ਲਈ ਮਤੇ ਪਾਏ ਗਏ ਹਨ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਵੱਖ-ਵੱਖ ਕੌਂਸਲਰਾਂ ਵਲੋਂ ਆਪਣੇ ਵਾਰਡਾਂ 'ਚ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਹਾਊਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਮੌਕੇ 'ਤੇ ਹੱਲ ਕੱਢਣ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ | ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਸੁਖਦੀਪ ਸਿੰਘ ਸੋਨੀ, ਪ੍ਰੇਮ ਗਰਗ, ਕੰਚਨ ਰਾਣੀ, ਸੁਭਾਸ਼ ਵਰਮਾ, ਹਰਵਿੰਦਰ ਸਿੰਘ ਸਵੀਟੀ, ਨਰੇਸ਼ ਕੁਮਾਰ, ਗੁਰਪ੍ਰੀਤ ਕੌਰ, ਰਾਣੀ ਕੌਰ, ਸੁਖਪਾਲ ਕੌਰ, ਸਰੀਤਾ ਦੇਵੀ, ਦਰਸ਼ੀ ਸਿੰਘ, ਅਮਨਦੀਪ ਕੌਰ ਆਦਿ ਹਾਜ਼ਰ ਸਨ |
ਜਦ ਨਗਰ ਕੌਂਸਲ ਦੀ ਬਿਲਡਿੰਗ ਹੋਈ ਪੁਲਿਸ ਛਾਉਣੀ 'ਚ ਤਬਦੀਲ
ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ ਦੇ 2 ਥਾਣਿਆਂ ਦੀ ਪੁਲਿਸ ਸਮੇਤ ਡੀ.ਐਸ.ਪੀ. ਬੁਢਲਾਡਾ ਨੇ ਨਗਰ ਕੌਂਸਲ ਦੀ ਮੀਟਿੰਗ ਵਾਲੇ ਸਥਾਨ ਤੋਂ ਲੈ ਕੇ ਬਾਹਰਲੇ ਇਲਾਕੇ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ | ਜਦ ਵਿਧਾਇਕ ਮੀਟਿੰਗ ਹਾਲ 'ਚ ਪੁੱਜੇ ਤਾਂ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਰਮਚਾਰੀ ਵੀ ਮੀਟਿੰਗ ਹਾਲ 'ਚ ਮੌਜੂਦ ਰਹੇ | ਮੌਕੇ 'ਤੇ ਪੁੱਜੇ ਸ਼ਹਿਰ ਵਾਸੀ ਹੈਰਾਨ ਸਨ ਕੀ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਰੱਖੀ ਗਈ ਜਨਰਲ ਮੀਟਿੰਗ 'ਚ ਕਿਸ ਭੈਅ ਨਾਲ ਇੰਨੀ ਜ਼ਿਆਦਾ ਸੁਰੱਖਿਆ ਲਗਾਈ ਗਈ ਹੈ | ਨਗਰ ਸੁਧਾਰ ਸਭਾ ਦੇ ਕਨਵੀਨਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਜਦ ਅਜਿਹੀਆਂ ਮੀਟਿੰਗਾਂ 'ਚ ਵਿਧਾਇਕ ਸੁਰੱਖਿਆ ਪ੍ਰਬੰਧਾਂ ਨੂੰ ਤਰਜੀਹ ਦਿੰਦੇ ਹਨ ਤਾਂ ਵੱਡੇ 'ਚ ਜਲਸਿਆਂ 'ਚ ਅਜਿਹੇ ਵਿਧਾਇਕਾਂ ਦਾ ਤਾਂ ਰੱਬ ਹੀ ਰਾਖਾ ਹੈ |
ਸ਼ਹਿਰ ਦੀ ਵਾਰਡਬੰਦੀ ਨੂੰ ਲੈ ਕੇ ਕੌਂਸਲਰਾਂ ਨੇ ਕੀਤਾ ਵਿਰੋਧ
ਮੀਟਿੰਗ ਦੌਰਾਨ ਵਿਧਾਇਕ ਦੀ ਹਾਜ਼ਰੀ 'ਚ ਪਿਛਲੇ ਦਿਨੀਂ ਸ਼ਹਿਰ 'ਚ ਹੋਈ ਵਾਰਡਬੰਦੀ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਦੀ ਵਾਰਡਬੰਦੀ ਸਬੰਧੀ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ 'ਤੇ ਇਤਰਾਜ਼ਾਂ ਸਬੰਧੀ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ | ਇਸ ਸਬੰਧੀ ਬਹੁਗਿਣਤੀ ਕੌਂਸਲਰਾਂ ਵਲੋਂ ਜਨਰਲ ਹਾਊਸ ਦੀ ਮੀਟਿੰਗ 'ਚ ਜਿੱਥੇ ਰੋਸ ਪ੍ਰਗਟ ਕੀਤਾ ਉੱਥੇ ਵਾਰਡਬੰਦੀ

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਗੁਰਮਤਿ ਚੇਤਨਾ ਮਾਰਚ ਕੱਢਿਆ <br/> ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਨੇ ਕੇਂਦਰ ਸਰਕਾਰ ਖ਼ਿਲਾਫ਼ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।