20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮਨਾਈ <br/>

ਅਜੀਤ ਡੈਸਕ 26-12-2025

ਭੀਖੀ, 25 ਦਸੰਬਰ (ਸਹੋਤਾ)-ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਭਾਜਪਾ ਮੰਡਲ ਹਮੀਰਗੜ੍ਹ ਢੈਪਈ ਵਲੋਂ ਸ਼ਰਧਾਪੂਰਵਕ ਮਨਾਈ ਗਈ | ਮੰਡਲ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ ਉਹ ਭਾਰਤੀ ਰਾਜਨੀਤੀ ਦਾ ਅਜਿਹਾ ਉਜਲਾ ਚਿਰਾਗ਼ ਸਨ, ਜਿਨ੍ਹਾਂ ਆਪਣੇ ਦੂਰ-ਦਰਸ਼ੀ ਸੋਚ ਅਤੇ ਲੋਕਹਿੱਤੀ ਨੀਤੀਆਂ ਨਾਲ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ | ਉਹ ਇੱਕ ਮਹਾਨ ਰਾਜਨੇਤਾ ਹੀ ਨਹੀਂ ਸਗੋਂ ਕਾਬਿਲ ਕਵੀ, ਵਿਦਵਾਨ ਅਤੇ ਸੱਚੇ ਦੇਸ਼ਭਗਤ ਵੀ ਸਨ | ਇਸ ਮੌਕੇ ਗੁਰਦਿੱਤਾ ਸਿੰਘ, ਕੁਲਦੀਪ ਸਿੰਘ, ਭੋਲਾ ਖ਼ਾਨ, ਭਗਵਾਨ ਸਿੰਘ, ਵਿਜੇ ਕੁਮਾਰ, ਜੀਵਨ ਸਿੰਘ, ਲਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਅੰਸ਼ ਚਹਿਲ, ਹੈਪੀ ਕੌਰ, ਪ੍ਰੀਤੀ ਕੌਰ, ਜਗਤਾਰ ਕੌਰ ਅਤੇ ਨਵਜੋਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਮ ਸਮੇਂ ਲਗਦੇ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।