20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਧਾਰਮਿਕ ਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ

ਅਜੀਤ ਡੈਸਕ 26-12-2025
ਭੀਖੀ, 25 ਦਸੰਬਰ (ਸਹੋਤਾ)- ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਅਤੇ ਵੈੱਲਫੇਅਰ ਕਮੇਟੀ ਭੀਖੀ ਵਲੋਂ ਨਗਰ ਨਿਵਾਸੀਆਂ ਲਈ ਮਥੁਰਾ ਵਰਿੰਦਾਵਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਭੇਜੀ ਗਈ, ਨੂੰ ਭਾਰਤੀਯ ਅੰਬੇਡਕਰ ਮਿਸ਼ਨ ਦੇ ਸੂਬਾ ਪ੍ਰਧਾਨ ਰਜਨੀਸ਼ ਸ਼ਰਮਾ ਭੀਖੀ ਨੇ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਜ਼ਰੂਰਤਾਂ ਅਤੇ ਲਾਲਸਾਵਾਂ ਨੂੰ ਪੂਰਨ ਕਰਨ 'ਚ ਹੀ ਹਰ ਸਮੇਂ ਰੁੱਝੇ ਰਹਿੰਦੇ ਹਨ, ਜਿਸ ਦੇ ਚਲਦੇ ਅਕਸਰ ਉਹ ਬੇਲੋੜੇ ਮਾਨਸਿਕ ਦਬਾਅ ਦਾ ਸ਼ਿਕਾਰ ਹੁੰਦੇ ਹਨ ਅਤੇ ਅਨੇਕਾਂ ਕੁਰੀਤੀਆਂ ਦੀ ਉਤਪਤੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਅਜਿਹੀਆਂ ਧਾਰਮਿਕ ਯਾਤਰਾਵਾਂ ਅਤਿ ਮਹੱਤਵਪੂਰਨ ਹਨ | ਇਸ ਮੌਕੇ ਸਟੇਟ ਅਵਾਰਡੀ ਸਾਬਕਾ ਥਾਣੇਦਾਰ ਬਲਵੰਤ ਭੀਖੀ, ਠੇਕੇਦਾਰ ਅਸ਼ੋਕ ਕੁਮਾਰ ਬੱਗਾ, ਰਵਿੰਦਰ ਗਰਗ ਮੋੜੀਗੱਡ, ਜਤਿੰਦਰ ਵਿੱਕੀ ਮੋੜੀਗੱਡ, ਸੁਰੇਸ਼ ਕੁਮਾਰ ਸ਼ਸ਼ੀ, ਪ੍ਰਦੀਪ ਗਰਗ, ਸ਼ੰਟੂ ਮੈਂਬਰ, ਗਿਰਧਾਰੀ ਲਾਲ, ਗੁਰਦੀਪ ਸ਼ਾਰਦਾ, ਸੁਨੀਲ ਕੁਮਾਰ ਨੀਟਾ, ਗੁਲਸ਼ਨ ਮਿੱਤਲ ਅਤੇ ਵਿਨੈ ਮਹਿਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮਨਾਈ <br/> ਅਗਲੀ ਖ਼ਬਰ ਸੁਸਾਸ਼ਨ ਹਫ਼ਤੇ ਤਹਿਤ ਸਰਦੂਲੇਵਾਲਾ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।