20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਰੇਟਾ ਇਲਾਕੇ 'ਚ ਨਜਾਇਜ਼ ਤੌਰ 'ਤੇ ਕੁਨੈਕਸ਼ਨ ਬਦਲਣ ਦਾ ਮਾਮਲਾ ਚਰਚਾ ਦਾ ਬਣਿਆ ਵਿਸ਼ਾ <br/>

ਅਜੀਤ ਡੈਸਕ 26-12-2025
ਬਰੇਟਾ, 25 ਦਸੰਬਰ (ਪਾਲ ਸਿੰਘ ਮੰਡੇਰ)-ਪੰਜਾਬ ਦਾ ਬਿਜਲੀ ਵਿਭਾਗ ਆਪਣੇ ਕਾਰਨਾਮਿਆਂ ਕਰ ਕੇ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦਾ ਹੈ | ਇਸ ਦਾ ਇਕ ਹੋਰ ਮਾਮਲਾ ਬਰੇਟਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਖੇਤੀਬਾੜੀ ਵਾਲੇ ਮੋਟਰ ਕੁਨੈਕਸ਼ਨ ਨਜਾਇਜ਼ ਤੌਰ 'ਤੇ ਬਦਲ ਕੇ ਵਿਭਾਗ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ, ਜਿਸ 'ਚ ਵਿਭਾਗ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਆਪਣੇ ਹੱਥ ਰੰਗ ਰਹੇ ਹਨ | ਜ਼ਿਕਰਯੋਗ ਹੈ ਕਿ ਨਿਯਮਾਂ ਅਨੁਸਾਰ ਜੇਕਰ ਉਪਭੋਗਤਾ ਵਿਭਾਗ ਰਾਹੀਂ ਆਪਣੇ ਮੋਟਰ ਕੁਨੈਕਸ਼ਨ ਇਕ ਥਾਂ ਤੋਂ ਦੂਜੀ ਥਾਂ ਲਿਜਾਂਦਾ ਹੈ ਤਾਂ ਉਸ ਦਾ ਐਸਟੀਮੇਟ ਬਣਾ ਕੇ ਬਣਦੀ ਰਕਮ ਵਿਭਾਗ ਦੇ ਖਾਤੇ ਵਿਚ ਜਮਾਂ ਕਰਵਾਈ ਜਾਂਦੀ ਹੈ, ਜੋ ਕਿ ਬਹੁਤ ਜ਼ਿਆਦਾ ਬਣਦੀ ਹੈ ਪਰ ਨਿਯਮਾਂ ਦੇ ਉਲਟ ਜਾ ਕੇ 2 ਨੰਬਰ 'ਚ ਹੀ ਪੈਸੇ ਲੈ ਕੇ ਕੁਨੈਕਸ਼ਨ ਬਦਲੀ ਕਰ ਦਿੱਤਾ ਜਾਂਦਾ | ਇਹ ਕੁਨੈਕਸ਼ਨ ਬਦਲੀ ਕਰਨ ਦਾ ਅਧਿਕਾਰਤ ਵਿਭਾਗ ਦੇ ਅਧਿਕਾਰਤ ਠੇਕੇਦਾਰ ਰਾਹੀਂ ਹੀ ਹੁੰਦਾ ਹੈ ਪਰ ਪ੍ਰਾਈਵੇਟ ਬੰਦਿਆਂ ਨਾਲ ਮਿਲ ਇਸ ਨਜਾਇਜ਼ ਕੰਮ ਨੂੰ ਕੀਤਾ ਜਾਂਦਾ ਹੈ, ਜਿਸ ਨਾਲ ਵਿਭਾਗ ਦਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ | ਭਰੋਸੇਯੋਗਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਰੇਟਾ ਦੇ ਬਿਜਲੀ ਵਿਭਾਗ ਵਲੋਂ ਕੁਝ ਵਿਅਕਤੀਆਂ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕੀਤੇ ਗਏ ਹਨ | ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇ ਤਾਂ ਜੋ ਵਿਭਾਗ ਦਾ ਨੁਕਸਾਨ ਨਾ ਹੋਵੇ | ਇਸ ਸਬੰਧੀ ਜਦੋਂ ਵਿਭਾਗ ਦੇ ਸਹਾਇਕ ਐਸ. ਡੀ. ਓ. ਨਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ | ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬੀਬੀ ਛਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਤੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਨਾਲ ਡੂੰਘਾ ਦੁੱਖ... ਅਗਲੀ ਖ਼ਬਰ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਲੋਂ ਸਰਦੂਲਗੜ੍ਹ ਤੇ ਜੋਗਾ 'ਚ ਸਫ਼ਾਈ ਦਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।