20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬੀਬੀ ਛਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਤੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਨਾਲ ਡੂੰਘਾ ਦੁੱਖ ਪ੍ਰਗਟ <br/>

ਅਜੀਤ ਡੈਸਕ 26-12-2025
ਮਹਿਰਾਜ, 25 ਦਸੰਬਰ (ਸੁਖਪਾਲ ਮਹਿਰਾਜ)-ਪਿਛਲੇ ਦਿਨੀਂ ਸੜਕ ਹਾਦਸੇ ਦੌਰਾਨ ਬੀਬੀ ਛਿੰਦਰ ਕੌਰ ਦੇ ਹੋਏ ਅਕਾਲ ਚਲਾਣੇ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦÏੜ ਗਈ¢ ਇਸ ਦੁਖਦਾਈ ਘੜੀ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਲੂਕਾ, ਜਗਦੀਪ ਸਿੰਘ ਨਕਈ, ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬੀ ਪਰਮਜੀਤ ਕÏਰ ਗੁਲਸ਼ਨ ਵੱਲੋਂ ਪਿੰਡ ਰੱਥੜੀਆ, ਮਹਿਰਾਜ ਵਿਖੇ ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਮÏਜੂਦਾ ਸਰਪੰਚ ਕੁਲਵੰਤ ਸਿੰਘ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ¢ ਇਸ ਮੌਕੇ ਮਰਹੂਮਾ ਦੇ ਪਤੀ ਬਲਦੇਵ ਸਿੰਘ ਨਾਲ ਵੀ ਦੁੱਖ ਸਾਂਝਾ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਬੀ ਛਿੰਦਰ ਕÏਰ ਇੱਕ ਸੁਲਝੀ ਹੋਈ, ਸਧਾਰਣ ਤੇ ਸਮਾਜਿਕ ਸੋਚ ਵਾਲੀ ਅÏਰਤ ਸਨ, ਜਿਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ¢ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਵੇ¢ ਇਸ ਤੋਂ ਇਲਾਵਾ ਸਮੁੱਚੇ ਨਗਰ ਵਾਸੀਆਂ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਵਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ੋਕ ਪ੍ਰਗਟ ਕੀਤਾ ਗਿਆ¢

ਪਿਛਲੀ ਖ਼ਬਰ ਬਾਲ ਸੁਰੱਖਿਆ ਵਿਭਾਗ ਵਲੋਂ ਬਾਲ ਭਿੱਖਿਆ ਰੋਕਣ ਸੰਬੰਧੀ ਚੈਕਿੰਗ <br/> ਅਗਲੀ ਖ਼ਬਰ ਬਰੇਟਾ ਇਲਾਕੇ 'ਚ ਨਜਾਇਜ਼ ਤੌਰ 'ਤੇ ਕੁਨੈਕਸ਼ਨ ਬਦਲਣ ਦਾ ਮਾਮਲਾ ਚਰਚਾ ਦਾ ਬਣਿਆ ਵਿਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।