19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੇਵਾ-ਮੁਕਤ ਮਿੳਾੂਸੀਪਲ ਕਰਮਚਾਰੀ ਏ.ਡੀ.ਸੀ. ਮਾਨਸਾ ਨੂੰ ਮਿਲੇ

ਅਜੀਤ ਡੈਸਕ 26-12-2025
ਮਾਨਸਾ, 25 ਦਸੰਬਰ (ਸ.ਰਿ.)-ਜ਼ਿਲ੍ਹਾ ਮਾਨਸਾ ਦੇ ਸੇਵਾ ਮੁਕਤ ਮਿੳਾੂਸੀਪਲ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰਿਟਾਇਰਡ ਮਿੳਾੂਸੀਪਲ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਰਦੂਲਗੜ੍ਹ ਦੀ ਅਗਵਾਈ ਹੇਠ ਅਡੀਸ਼ਨਲ ਡਿਪਟੀ ਕਮਿਸ਼ਨਰ (ਜ) ਮਾਨਸਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲੇ | ਵਫ਼ਦ ਵਲੋਂ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੈਨਸ਼ਨ ਬਿਨਾ ਕਿਸੇ ਵੱਡੇ ਕਾਰਨ ਲੇਟ ਨਾ ਕੀਤੀ ਜਾਵੇ, 2016 ਤੋਂ ਏਰੀਅਰ ਦੀਆਂ ਬਣਦੀਆਂ ਕਿਸ਼ਤਾਂ 'ਚੋਂ ਡਿਊ ਤੇ ਲੀਵ ਇਨਕੈਸ਼ਮੈਂਟ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਵੇ ਅਤੇ ਮੁਲਾਜ਼ਮ ਕੰਮਾਂ ਨਾਲ ਸਬੰਧਿਤ ਡਾਕ ਜਲਦੀ ਪਾਸ ਕੀਤੀ ਜਾਇਆ ਕਰੇ | ਵਫ਼ਦ ਵਲੋਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਾਨਸਾ ਨਾਲ ਵੀ ਮੁਲਾਕਾਤ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ, ਸੂਬਾ ਸਕੱਤਰ ਜਗਮੇਲ ਸਿੰਘ ਮਹਿਰਾਜ, ਜ਼ਿਲ੍ਹਾ ਸਲਾਹਕਾਰ ਸਿਕੰਦਰ ਸਿੰਘ ਜਵਾਹਰਕੇ, ਬੀਰਬਲ ਦਾਸ ਬਰੇਟਾ, ਦਰਸ਼ਨ ਸਿੰਘ, ਜਨਕ ਰਾਜ ਬੀ.ਡੀ, ਜਗਜੀਤ ਸਿੰਘ ਮਾਨਸਾ, ਅੰਗਰੇਜ਼ ਪਾਲ ਜੋਗਾ ਅਤੇ ਗੋਪਾਲ ਦਾਸ ਇੰਸਪੈਕਟਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੁਰਜਰਾਠੀ ਦੇ ਜੰਮਪਲ ਜਸਪਾਲ ਸਿੰਘ ਦੇ ਪੇਡਾ ਦੇ ਡਾਇਰੈਕਟਰ ਬਣਨ 'ਤੇ ਪਿੰਡ ਵਾਸੀ ਬਾਗੋ-ਬਾਗ <br/> ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੜ੍ਹੀ ਚਾਵਲ ਦਾ ਲੰਗਰ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।