19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬੁਰਜਰਾਠੀ ਦੇ ਜੰਮਪਲ ਜਸਪਾਲ ਸਿੰਘ ਦੇ ਪੇਡਾ ਦੇ ਡਾਇਰੈਕਟਰ ਬਣਨ 'ਤੇ ਪਿੰਡ ਵਾਸੀ ਬਾਗੋ-ਬਾਗ <br/>

ਅਜੀਤ ਡੈਸਕ 26-12-2025
ਜੋਗਾ, 25 ਦਸੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਬੁਰਜਰਾਠੀ ਦੇ ਜੰਮਪਲ ਅਤੇ ਲੋਕ ਪੱਖੀ ਸੋਚ ਰੱਖਣ ਵਾਲੇ ਅਫ਼ਸਰ ਜਸਪਾਲ ਸਿੰਘ ਬੁਰਜਰਾਠੀ ਨੂੰ ਪੇਡਾ ਦੇ ਡਾਇਰੈਕਟਰ ਬਣਨ 'ਤੇ ਉਨ੍ਹਾਂ ਦੇ ਜੱਦੀ ਪਿੰਡ ਬੁਰਜਰਾਠੀ ਵਾਸੀ ਭਰਪੂਰ ਬਾਗੋ-ਬਾਗ ਨਜ਼ਰ ਆ ਰਹੇ ਹਨ | ਉਨ੍ਹਾਂ ਦੀ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆਂ ਸਮਾਜ ਸੇਵੀ ਆਗੂ ਅਤੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਾਡੇ ਨਗਰ ਦੇ ਜੰਮਪਲ ਜਸਪਾਲ ਸਿੰਘ ਬੁਰਜਰਾਠੀ ਦੇ ਪੇਡਾ ਦੇ ਡਾਇਰੈਕਟਰ ਨਿਯੁਕਤ ਹੋਣ 'ਤੇ ਸਮੁੱਚੇ ਨਗਰ 'ਚ ਖ਼ੁਸ਼ੀ ਦੀ ਲਹਿਰ ਹੈ | ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਬਹੁਤ ਹੀ ਸਮਾਜ ਸੇਵੀ ਸੋਚ ਦੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਅਤੇ ਇਮਾਨਦਾਰ ਅਫ਼ਸਰ ਹਨ, ਜਿਨ੍ਹਾਂ ਦੀ ਇਸ ਨਿਯੁਕਤੀ ਨਾਲ ਪਿੰਡ ਦਾ ਸਿਰ ਮਾਣ ਨਾਲ ਹੋਰ ਉੱਚਾ ਹੋਇਆ ਹੈ | ਇਸ ਨਿਯੁਕਤੀ 'ਤੇ ਗੁਰਦੇਵ ਸਿੰਘ ਭੋਲਾ, ਗੁਰਦਾਸ ਸਿੰਘ, ਗੁਰਦੀਪ ਸਿੰਘ ਨਾਇਬ ਤਹਿਸੀਲਦਾਰ, ਅਜੈਬ ਸਿੰਘ ਮਾਨ, ਜਗਦੇਵ ਸਿੰਘ, ਸਿਮਰਜੀਤ ਸਿੰਘ, ਮੇਵਾ ਸਿੰਘ ਮਾਸਟਰ ਆਦਿ ਸਮੁੱਚੇ ਪਿੰਡ ਵਾਸੀਆਂ ਨੇ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਸੇਵਾ-ਮੁਕਤ ਮਿੳਾੂਸੀਪਲ ਕਰਮਚਾਰੀ ਏ.ਡੀ.ਸੀ. ਮਾਨਸਾ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।