22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸੁਲਤਾਨਪੁਰ ਲੋਧੀ ਦਾ ਸਰਾਫ਼ਾ ਬਾਜ਼ਾਰ 3 ਦਿਨ ਰਹੇਗਾ ਬੰਦ

ਅਜੀਤ ਡੈਸਕ 16-06-2025
ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ)-ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦਾ ਸਰਾਫ਼ਾ ਬਾਜ਼ਾਰ 27, 28 ਤੇ 29 ਜੂਨ ਤੱਕ ਤਿੰਨ ਦਿਨ ਲਈ ਬੰਦ ਰਹੇਗਾ ਤੇ ਅਜਿਹਾ ਗਰਮੀਆਂ ਦੀਆਂ ਛੁੱਟੀਆਂ ਕਾਰਨ ਕੀਤਾ ਗਿਆ ਹੈ | ਇਹ ਫ਼ੈਸਲਾ ਸਰਾਫ਼ਾ ਯੂਨੀਅਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਹਰਜਿੰਦਰ ਸਿੰਘ ਕੰਡਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ | ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਕੰਡਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ 'ਚ ਰੱਖਦਿਆਂ 27-28-29 ਜੂਨ ਨੂੰ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਮੀਟਿੰਗ 'ਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ | ਮੀਟਿੰਗ 'ਚ ਪ੍ਰਧਾਨ ਹਰਜਿੰਦਰ ਸਿੰਘ ਕੰਡਾ ਤੋਂ ਇਲਾਵਾ ਅਸ਼ਵਨੀ ਕੁਮਾਰ ਪੁਰੀ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਅਰੁਣ ਕੰਡਾ, ਹਨੀ ਪੁਰੀ, ਰਾਜੇਸ਼ ਪੁਰੀ, ਮੁਨੀਸ਼ ਕੋਹਲੀ, ਵਿਨੋਦ ਸਹਿਗਲ, ਕਰਨ ਸਹਿਗਲ, ਤਜਿੰਦਰ ਪੁਰੀ, ਸੰਨੀ ਪੁਰੀ, ਕੁਲਵਿੰਦਰ ਸਿੰਘ ਕੰਡਾ, ਗੁਰਪ੍ਰੀਤ ਕੰਡਾ, ਗੁਰਪਿੰਦਰ ਕੰਡਾ, ਅਸ਼ੋਕ ਕੋਹਲੀ, ਗੋਲਡੀ ਭੰਡਾਰੀ, ਭੂਸ਼ਨ ਭੰਡਾਰੀ, ਪੰਕਜ ਮਨਚੰਦਾ, ਪਵਨ ਕੁਮਾਰ, ਗੁਲਸ਼ਨ ਕੋਹਲੀ, ਨਿਤਿਨ ਕਪੂਰ, ਰਿੰਕੂ, ਸੋਨੂੰ, ਰੋਹਿਤ, ਅਮਰਦੀਪ ਕੋਹਲੀ, ਜੈਦੀਪ ਕੋਹਲੀ ਆਦਿ ਦੁਕਾਨਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਹਾੜ੍ਹ ਮਹੀਨੇ ਦੀ ਸੰਗਰਾਂਦ 'ਤੇ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਈਆਂ ਨਤਮਸਤਕ <br/> ਅਗਲੀ ਖ਼ਬਰ ਗੁਰਦੁਆਰਾ ਈਸਾਪੁਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।