22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸਾਲਾਨਾ ਉਰਸ ਮੌਕੇ 6 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ <br/>

ਅਜੀਤ ਡੈਸਕ 16-06-2025
ਭੁਲੱਥ, 15 ਜੂਨ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਪੀਰ ਬਾਬਾ ਦੇਤੇ ਸ਼ਾਹ ਅਤੇ ਬਾਬਾ ਭਾਨੇ ਸ਼ਾਹ ਦੀ ਦਰਗਾਹ ਤੇ 42ਵਾਂ ਸਾਲਾਨਾ ਉਰਸ ਬਾਬਾ ਸਾਧੂ ਰਾਮ ਜੀ ਦੇ ਆਸ਼ੀਰਵਾਦ ਨਾਲ 13 ਜੂਨ ਤੋਂ 15 ਜੂਨ ਤੱਕ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮੁੱਖ ਪ੍ਰਬੰਧਕ ਤੇ ਗੱਦੀ ਨਸ਼ੀਨ ਬਾਬਾ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਦੀ ਮੁੱਖ ਪ੍ਰਬੰਧਕੀ ਤੇ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਮੇਲੇ ਦੀ ਆਰੰਭਤਾ ਦੇ ਪਹਿਲੇ ਦਿਨ ਛੇ ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ | ਇਸ ਮੌਕੇ ਤੇ ਲੜਕੀਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਘਰੇਲੂ ਸਮਾਨ ਵੀ ਤੋਹਫ਼ੇ ਵਜੋਂ ਦਿੱਤਾ ਗਿਆ | ਜਿਨ੍ਹਾਂ ਨੂੰ ਸੂਫੀ ਸੰਤ ਸਮਾਜ ਚੋਂ ਬਾਬਾ ਸ਼ਿੰਗਾਰਾ ਸਿੰਘ, ਦਵਿੰਦਰ ਭਗਤ, ਚੇਅਰਮੈਨ ਗੁਰਦੀਪ ਸਿੰਘ, ਬਾਬਾ ਪਰਮਜੀਤ ਸਿੰਘ, ਐੱਸ.ਡੀ.ਐਮ. ਡੈਵੀ ਗੋਇਲ, ਡੀ.ਐੱਸ.ਪੀ. ਕਰਨੈਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਨਵੀਂ ਜੋੜੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਾਬਾ ਦੀਪਕ ਸ਼ਾਹ ਵੱਲੋਂ ਕੀਤੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਮੁੱਖ ਪ੍ਰਬੰਧਕ ਬਾਬਾ ਦੀਪਕ ਸ਼ਾਹ ਨੇ ਕਿਹਾ ਕਿ ਲੋੜਵੰਦ ਦੀ ਮਦਦ ਕਰਨਾ ਹੀ ਪੀਰਾਂ ਫ਼ਕੀਰਾਂ ਦਾ ਮੁੱਖ ਉਪਦੇਸ਼ ਹੈ | ਉਨ੍ਹਾਂ ਕਿਹਾ ਫ਼ਕੀਰਾਂ ਦੀ ਯਾਦ ਵਿਚ ਇਹ ਉਰਸ ਤਿੰਨ ਦਿਨ ਚੱਲੇਗਾ ਅਤੇ ਅੱਜ 14 ਜੂਨ ਨੂੰ ਕੱਵਾਲ ਮਹਿਫ਼ਲ ਹੋਵੇਗੀ | ਜਦ ਕਿ 15 ਜੂਨ ਨੂੰ ਸਵੇਰੇ ਸਭ ਤੋਂ ਪਹਿਲਾਂ ਦਰਬਾਰ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਖੁੱਲੇ੍ਹ ਪੰਡਾਲ ਵਿਚ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਉੱਚ ਕੋਟੀ ਦੇ ਕਲਾਕਾਰ ਜਿਨ੍ਹਾਂ ਚ ਖ਼ਾਸ ਕਰ ਪ੍ਰਸਿੱਧ ਗਾਇਕ ਕਮਲ ਖ਼ਾਨ, ਰੈਕੀ ਸਿੰਘ ਤੇ ਹੋਰ ਵੀ ਸਰੋਤਿਆਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਰਸ਼ਪਾਲ ਸ਼ਰਮਾ, ਸੀ.ਮੀਤ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਸਾਬਕਾ ਕੌਂਸਲਰ ਲਕਸ਼ ਚੌਧਰੀ, ਕੌਂਸਲਰ ਗੌਰਵ ਸਭਰਵਾਲ, ਗੁਲਸ਼ਨ ਵਧਾਵਨ, ਨਰੇਸ਼ ਕੁਮਾਰ, ਪੁਸ਼ਕਰ ਭਾਟੀਆ, ਗੁਰਦੀਪ ਘੁੰਮਣ, ਸੁੱਚਾ ਸਿੰਘ, ਗੁਰਬਚਨ ਸਿੰਘ, ਆਕਾਸ਼ ਗਿੱਲ, ਵਿਸ਼ਾਲ ਗਿੱਲ, ਬੰਟੀ ਮਹਿਰਾ, ਪ੍ਰਦੀਪ ਪੰਡਿਤ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਅਹਿਮਦਾਬਾਦ ਹਵਾਈ ਹਾਦਸਾ ਬੇਹੱਦ ਦੁਖਦਾਈ ਘਟਨਾ-ਕੁਲਦੀਪ ਪਾਠਕ <br/> ਅਗਲੀ ਖ਼ਬਰ ਸਬ ਇੰਸਪੈਕਟਰ ਜਸਬੀਰ ਸਿੰਘ ਥਾਣਾ ਫੱਤੂਢੀਂਗਾ ਦੇ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।