ਬੇਗੋਵਾਲ, 15 ਜੂਨ (ਸੁਖਜਿੰਦਰ ਸਿੰਘ)-ਬੀਤੇ ਦਿਨ ਅਹਿਮਦਾਬਾਦ ਤੋਂ ਲੰਡਨ ਜਾ ਰਹੇ ਏਅਰ ਇੰਡੀਆ ਹਵਾਈ ਜਹਾਜ਼ ਦਾ ਅਹਿਮਦਾਬਾਦ ਵਿਖੇ ਕਰੈਸ਼ ਹੋਣ ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਮੇਤ ਸੈਂਕੜੇ ਜਾਨਾਂ ਗਵਾਉਣ ਵਾਲੇ ਯਾਤਰੀਆਂ ਦੀ ਬੇਵਕਤੀ ਮੌਤ 'ਤੇ ਲਾਇਨ ਕਲੱਬ 321 ਡੀ ਦੇ ਇਨਵਾਇਰਨਮੈਂਟ ਚੇਅਰਮੈਨ ਵਿਰਸਾ ਸਿੰਘ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਚੇਅਰਮੈਨ ਵਿਰਸਾ ਸਿੰਘ ਨੇ ਕਿਹਾ ਕਿ ਮੰਦਭਾਗੀ ਘਟਨਾ ਪੂਰੇ ਦੇਸ਼ ਲਈ ਦੁਖਦਾਇਕ ਹੈ |