22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਮੱਕੀ ਦੀ ਕੱਚੀ ਫ਼ਸਲ ਨਾ ਕਟਾਉਣ ਕਿਸਾਨ-ਬਲਦੇਵ ਸਿੰਘ

ਅਜੀਤ ਡੈਸਕ 16-06-2025
ਸੁਲਤਾਨਪੁਰ ਲੋਧੀ, 15 ਜੂਨ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਖੇ ਮੱਕੀ ਦੀ ਫ਼ਸਲ ਦੀ ਆਮਦ ਕਾਫ਼ੀ ਤੇਜ਼ ਹੋ ਗਈ ਹੈ ਤੇ ਮੰਡੀ ਵਿਚ ਆ ਰਹੀ ਮੱਕੀ ਦੀ ਖ਼ਰੀਦ ਵਪਾਰੀ ਨਾਲੋਂ ਨਾਲ ਕਰ ਰਹੇ ਹਨ | ਅੱਜ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਫਰੈਂਡ ਟਰੇਡਿੰਗ ਕੰਪਨੀ ਦੀ ਆੜ੍ਹਤ 'ਤੇ ਕਿਸਾਨਾਂ ਵਲੋਂ ਲਿਆਂਦੀ ਗਈ ਮੱਕੀ ਦੀ ਵਪਾਰੀ ਕੁਲਵੰਤ ਰਾਏ ਤੇ ਕਾਲਾ ਵਪਾਰੀ ਨੇ ਖਰੀਦ ਕੀਤੀ ਜਿਨ੍ਹਾਂ ਵੱਲੋਂ ਅੱਜ ਗਿੱਲੀ ਮੱਕੀ ਦਾ ਰੇਟ 1390 ਰੁਪਏ ਤੇ 1400 ਰੁਪਏ ਤੱਕ ਲਗਾਇਆ ਗਿਆ | ਇਸ ਸਮੇਂ 'ਆਪ' ਨਾਲ ਸਬੰਧਿਤ ਸੀਨੀਅਰ ਆੜ੍ਹਤੀ ਆਗੂ ਤੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਤੇ ਸਰਪੰਚ ਰਾਮ ਸਿੰਘ ਪਰਮਜੀਤਪੁਰ ਨੇ ਮੌਕੇ 'ਤੇ ਦੱਸਿਆ ਕਿ ਦਾਣਾ ਮੰਡੀ ਵਿਖੇ 1400 ਤੋਂ 1425 ਰੁਪਏ ਪ੍ਰਤੀ ਕੁਇੰਟਲ ਅੱਜ ਖ਼ਰੀਦ ਵਪਾਰੀ ਵਲੋਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਕੁੱਝ ਵਪਾਰੀ ਹੀ ਮੱਕੀ ਦੀ ਖ਼ਰੀਦ ਕਰ ਰਹੇ ਹਨ ਜਦਕਿ ਬਾਕੀ ਵਪਾਰੀ ਨਹੀਂ ਆਏ | ਚੇਅਰਮੈਨ ਬਲਦੇਵ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਹਲੀ 'ਚ ਕੱਚੀ ਮੱਕੀ ਕਟਾ ਕੇ ਮੰਡੀ ਨਾ ਲਿਆਉਣ ਕਿਉਂਕਿ ਕੱਚੇ ਮਾਲ ਨੂੰ ਕੋਈ ਵਪਾਰੀ ਨਹੀਂ ਪੁੱਛ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੱਚੇ ਮਾਲ ਦਾ ਰੇਟ 1300 ਰੁਪਏ ਤੋਂ ਵੀ ਘੱਟ ਹੀ ਮਿਲਦਾ ਹੈ ਪਰ ਉਹ ਵੀ ਵਪਾਰੀ ਲੈਣ ਨੂੰ ਤਿਆਰ ਨਹੀਂ ਹੁੰਦਾ | ਦਾਣਾ ਮੰਡੀ ਸੁਲਤਾਨਪੁਰ ਲੋਧੀ ਦੇ ਫੜ੍ਹ ਵਿਚ ਕਿਸਾਨਾਂ ਵਲੋਂ ਲਿਆਂਦੀ ਕੁੱਝ ਮੱਕੀ ਨੂੰ ਸੁਕਾਉਣ ਲਈ ਵੀ ਖਿਲਾਰਿਆ ਹੋਇਆ ਹੈ ਤੇ ਕੁੱਝ ਵਪਾਰੀ ਵੀ ਮੰਡੀ ਦੀਆਂ ਖ਼ਾਲੀ ਥਾਵਾਂ 'ਤੇ ਮੱਕੀ ਸੁਕਾ ਰਹੇ ਹਨ | ਇਸ ਮੌਕੇ ਮੰਡੀ 'ਚ ਬਲਦੇਵ ਸਿੰਘ ਪਰਮਜੀਤਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਤੇ ਸਰਪੰਚ ਰਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਚੰਗਾ ਰੇਟ ਲੈਣ ਲਈ ਪੂਰੀ ਤਰ੍ਹਾਂ ਪੱਕੀ ਮੱਕੀ ਹੀ ਕਟਾ ਕੇ ਮੰਡੀਆਂ ਵਿਚ ਲਿਆਓ |
ਪਿਛਲੀ ਖ਼ਬਰ ਚੇਅਰਮੈਨ ਵਿਰਸਾ ਸਿੰਘ ਵਲੋਂ ਹਵਾਈ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਅਹਿਮਦਾਬਾਦ ਹਵਾਈ ਹਾਦਸਾ ਬੇਹੱਦ ਦੁਖਦਾਈ ਘਟਨਾ-ਕੁਲਦੀਪ ਪਾਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।