ਫਗਵਾੜਾ, 16 ਜੂਨ (ਹਰਜੋਤ ਸਿੰਘ ਚਾਨਾ)-ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿਚ ਮੰਗਲ ਸਿੰਘ, ਅਮਨ ਸਿੰਘ, ਗਗਨ ਸਿੰਘ, ਗੌਤਮ, ਬਲਜਿੰਦਰ ਤੇ ਰਾਜਦੀਪ ਬਾਬਾ ਗਧੀਆ ਸਣੇ ਕਈ ਯੂਥ ਆਗੂ ਭਾਜਪਾ ਵਿਚ ਸ਼ਾਮਿਲ ਹੋਏ | ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਪਰਿਵਾਰ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਉਸ ਦਾ ਬਣਦਾ ਮਾਣ ਸਤਿਕਾਰ ਮਿਲੇਗਾ | ਇਸ ਮੌਕੇ ਅਵਤਾਰ ਮੰਡ ਕੌਮੀ ਸਕੱਤਰ ਕਿਸਾਨ ਮੋਰਚਾ, ਜ਼ਿਲ੍ਹਾ ਮਹਾਂ ਮੰਤਰੀ ਰਾਜੀਵ ਪਾਹਵਾ, ਸੀਨੀਅਰ ਭਾਜਪਾ ਲੀਡਰ ਰਮੇਸ਼ ਸਚਦੇਵਾ, ਸੰਜੂ ਚੈਲ, ਚੰਦਰ ਰੇਖਾ ਨਿੱਕੀ, ਵਿਸ਼ਾਲ ਵਾਲੀਆ ਤੇ ਜੀਤਾ ਪੰਡਵਾ ਹਾਜ਼ਰ ਸਨ |