ਫਗਵਾੜਾ, 16 ਜੂਨ (ਹਰਜੋਤ ਸਿੰਘ ਚਾਨਾ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਰਾਏ ਰੋਡ 'ਤੇ ਇੱਕ ਦੁਕਾਨਦਾਰ ਵਲੋਂ ਆਪਣੇ ਹੀ ਗੁਆਂਢੀ ਦੁਕਾਨਦਾਰ 'ਤੇ ਮਾਮੂਲੀ ਤਕਰਾਰ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ | ਜ਼ਖ਼ਮੀ ਵਿਅਕਤੀ ਦੀ ਪਹਿਚਾਣ ਕਮਲ ਛਾਵੜਾ ਕਮਲ ਕਰਿਆਨਾ ਸਟੋਰ ਵਜੋਂ ਹੋਈ ਹੈ | ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਕਮਲ ਛਾਬੜਾ ਨੇ ਦੋਸ਼ ਲਗਾਇਆ ਕਿ ਇੱਕ ਅਣਜਾਣ ਵਿਅਕਤੀ ਨੇ ਉਨ੍ਹਾਂ ਦੀ ਦੁਕਾਨ ਅੱਗੇ ਆਪਣੀ ਸਕੂਟਰੀ ਲਗਾ ਦਿੱਤੀ ਤੇ ਉਹ ਖ਼ੁਦ ਸਾਹਮਣੇ ਹਲਵਾਈ ਦੀ ਦੁਕਾਨ ਤੋਂ ਸਮਾਨ ਲੈਣ ਲਈ ਚਲਾ ਗਿਆ ਤੇ ਜਦੋਂ ਉਨ੍ਹਾਂ ਵਲੋਂ ਆਪਣੀ ਦੁਕਾਨ ਦੇ ਸਾਹਮਣੇ ਰੁਕਾਵਟ ਨਾ ਕਰਨ ਲਈ ਆਖਿਆ ਤਾਂ ਕੁੱਝ ਸਮੇਂ ਤੋਂ ਬਾਅਦ ਸਾਹਮਣੇ ਹਲਵਾਈ ਦੀ ਦੁਕਾਨ ਦੇ ਮਾਲਕ ਦਾ ਲੜਕਾ ਗ਼ੁੱਸੇ 'ਚ ਆ ਕੇ ਉਸ ਦੀ ਦੁਕਾਨ 'ਤੇ ਆਇਆ ਤੇ ਉਸ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਸ ਨੰੂ ਗੰਭੀਰ ਜ਼ਖਮੀ ਕਰ ਦਿੱਤਾ |