11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਿਨਾਂ ਆਈਲੈਟਸ ਤੇ ਇੰਟਰਵਿਊ ਤੋਂ ਸਤੰਬਰ ਇਨਟੇਕ ਲਈ ਇੰਗਲੈਂਡ ਦਾ ਸਟੱਡੀ ਵੀਜ਼ਾ ਪ੍ਰਾਪਤ ਕਰੋ <br/>

ਅਜੀਤ ਡੈਸਕ 17-06-2025
ਸੁਲਤਾਨਪੁਰ ਲੋਧੀ, 16 ਜੂਨ (ਥਿੰਦ)-ਯੂ.ਕੇ. ਵਿਚ ਸਟੱਡੀ ਕਰਨ ਦੇ ਚਾਹਵਾਨ ਵਿਦਿਆਰਥੀ ਹੁਣ ਬਿਨ੍ਹਾਂ ਆਈਲੈਟਸ ਤੇ ਇੰਟਰਵਿਊ ਦੇ ਸਤੰਬਰ ਇਨਟੇਕ ਲਈ ਆਪਣਾ ਸਟੱਡੀ ਵੀਜ਼ਾ ਲਗਵਾ ਸਕਦੇ ਹਨ | ਯੂ.ਕੇ. ਇਮੀਗ੍ਰੇਸ਼ਨ ਵਲੋਂ ਆਪਣੇ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ ਕਾਰਨ ਹੁਣ ਵਿਦਿਆਰਥੀਆਂ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ | ਜਾਣਕਾਰੀ ਦਿੰਦਿਆਂ ਪੰਜਾਬ ਦੀ ਪ੍ਰਸਿੱਧ ਵੀਜ਼ਾ ਕੰਪਨੀ ਵੀ.ਐਸ.ਐਸ. ਇਮੀਗੇ੍ਰਸ਼ਨ ਦੇ ਐਮ.ਡੀ. ਸੁਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਵਿਦਿਆਰਥੀ ਦੀ ਪੜ੍ਹਾਈ 'ਚ 10 ਸਾਲ ਦਾ ਗੈਪ ਹੈ ਤਾਂ ਵੀ ਉਹ ਵੀਜ਼ਾ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਐਮ.ਬੀ.ਬੀ.ਐਸ. ਕਰਨ ਦੀ ਤਮੰਨਾ ਰੱਖਦੇ ਹਨ ਤਾਂ ਉਹ ਤਜ਼ਾਕਿਸਤਾਨ ਦੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸਿਲੇਬਸ ਅਨੁਸਾਰ ਬਹੁਤ ਸਸਤੇ ਰੇਟਾਂ ਵਿਚ ਡਾਕਟਰ ਬਣਨ ਦਾ ਸੁਪਨਾ ਸਾਕਾਰ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਵੀ.ਐਸ.ਐਸ. ਇਮੀਗੇ੍ਰਸ਼ਨ ਦਾ ਤਜ਼ਾਕਿਸਤਾਨ ਦੀ ਯੂਨੀਵਰਸਿਟੀ ਨਾਲ਼ ਸਿੱਧਾ ਸੰਪਰਕ ਹੈ ਤੇ ਉੱਥੇ ਦਫ਼ਤਰ ਵੀ ਮੌਜੂਦ ਹੈ | ਉਨ੍ਹਾਂ ਕਿਹਾ ਕਿ ਐਮ.ਬੀ.ਬੀ.ਐਸ. ਦੀ ਸਾਰੀ ਪੜ੍ਹਾਈ ਅੰਗਰੇਜ਼ੀ ਮੀਡੀਅਮ ਵਿਚ ਹੋਵੇਗੀ ਤੇ ਭਾਰਤੀ ਖਾਣਾ ਉਪਲਬਧ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਵੀ ਐਸ ਐਸ ਇਮੀਗੇ੍ਰਸ਼ਨ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਮੈਗਾ ਸੈਮੀਨਾਰ 17 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਸਿੱਧ ਵੀਜ਼ਾ ਮਾਹਿਰ ਵਿਦਿਆਰਥੀਆਂ ਦੇ ਰੂਬਰੂ ਹੋਣਗੇ |

ਪਿਛਲੀ ਖ਼ਬਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 11 ਵਰਿ੍ਹਆਂ 'ਚ ਦੇਸ਼ ਦੇ ਵਿਕਾਸ ਦੀ ਪਰਿਭਾਸ਼ਾ ਬਦਲੀ-ਸੂਰਜ ਭਾਰਦਵਾਜ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚਲਦਿਆਂ ਦੁਕਾਨਦਾਰ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।