29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੱਪਲੀ ਸਾਹਿਬ ਗੁਰਦੁਆਰਾ ਸਾਹਿਬ 'ਚ ਨਿਹੰਗਾਂ ਦੇ ਦੋ ਧੜਿਆਂ 'ਚ ਤਕਰਾਰ

ਅਜੀਤ ਡੈਸਕ 18-06-2025
ਫਗਵਾੜਾ, 17 ਜੂਨ (ਹਰਜੋਤ ਸਿੰਘ ਚਾਨਾ)-ਪਿੰਡ ਹਰਦਾਸਪੁਰ ਵਿਖੇ ਸਥਿਤ ਗੁਰਦੁਆਰਾ ਪਿਪਲੀ ਸਾਹਿਬ 'ਚ ਮੰਗਲਵਾਰ ਸ਼ਾਮ ਦੋ ਨਿਹੰਗਾ ਦੇ ਧੜਿਆਂ ਵਿਚਕਾਰ ਤਕਰਾਰ ਦੌਰਾਨ 4 ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਭੇਜਿਆ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਹਰਦਾਸਪੁਰ ਨਿਵਾਸੀ ਤੇ ਪੇਸ਼ੇ ਨਾਲ ਟੈਕਸੀ ਚਲਾਉਣ ਵਾਲੇ ਰਣਜੀਤ ਸਿੰਘ ਦਾ ਪਿਪਲੀ ਸਾਹਿਬ ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਤੇ ਕੁੱਝ ਪਿੰਡ ਵਾਸੀਆਂ ਨਾਲ ਤਕਰਾਰ ਚੱਲਿਆ ਆ ਰਿਹਾ ਸੀ | ਝਗੜੇ ਨੂੰ ਸੁਲਝਾਉਣ ਲਈ ਹੁਸ਼ਿਆਰਪੁਰ ਜ਼ਿਲੇ੍ਹ ਦੇ ਗੜ੍ਹਸ਼ੰਕਰ ਤੋਂ 20 ਤੋਂ 25 ਨਿਹੰਗਾ ਦਾ ਜਥਾ ਗੁਰਦੁਆਰਾ ਸਾਹਿਬ ਵਿਖੇ ਪੁੱਜਿਆ ਜਿਸ ਦੀ ਅਗਵਾਈ ਬੁੱਢਾ ਦਲ ਗੜ੍ਹਸ਼ੰਕਰ ਤੇ ਤਰਨ ਦਲ ਬਿਜਵਾੜਾ ਹੁਸ਼ਿਆਰਪੁਰ ਨੇ ਕੀਤੀ | ਇਸ ਸਮੇਂ ਗੱਲਬਾਤ ਦੌਰਾਨ ਮਾਹੌਲ ਤਣਾਅ ਪੂਰਵਕ ਹੋ ਗਿਆ ਤੇ ਇੱਕ ਧਿਰ ਵਲੋਂ ਗੋਲੀ ਚਲਾ ਦਿੱਤੀ ਗਈ ਜਿਸ ਦੌਰਾਨ ਜਸਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਰਦਾਸਪੁਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ ਤੇ ਫਿਰ ਉੱਚ ਇਲਾਜ ਲਈ ਜੌਹਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰੀਬ ਚਾਰ ਮਹੀਨੇ ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਸੁਣਨ ਲਈ ਦੋਨਾਂ ਧਿਰਾਂ ਦਾ ਸਮਾਂ ਰੱਖਿਆ ਗਿਆ ਸੀ | ਇਸ ਦੌਰਾਨ ਹੋਈ ਹੱਥਾਪਾਈ 'ਚ ਰਣਜੀਤ ਸਿੰਘ, ਮਲਕੀਤ ਸਿੰਘ ਤੇ ਧਰਮਿੰਦਰ ਸਿੰਘ ਵਾਸੀ ਗੜ੍ਹਸ਼ੰਕਰ ਚਾਕੂਆਂ ਨਾਲ ਜ਼ਖਮੀ ਹੋ ਗਏ ਤੇ ਇਨ੍ਹਾਂ ਤਿੰਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਘਟਨਾ ਤੋਂ ਬਾਅਦ ਦੋਵੇਂ ਪਾਸਿਆਂ ਦੇ ਲਗਭਗ ਦੋ ਦਰਜਨ ਨਿਹੰਗ ਹਸਪਤਾਲ 'ਚ ਇਕੱਠੇ ਹੋ ਗਏ | ਪੁਲਿਸ ਤੇ ਸਥਾਨਕ ਪ੍ਰਸ਼ਾਸਨ ਵਲੋਂ ਮੌਕੇ 'ਤੇ ਪੁੱਜ ਕੇ ਸਥਿਤੀ 'ਤੇ ਕਾਬੂ ਪਾਇਆ ਗਿਆ | ਮੌਕੇ 'ਤੇ ਪੁਲਿਸ ਨੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੱਚੇ ਮੁਲਾਜ਼ਮਾਂ ਨੂੰ ਤਨਖ਼ਾਹ ਦੀ ਅਦਾਇਗੀ ਨਾ ਹੋਣ 'ਤੇ ਮੁਲਾਜ਼ਮਾਂ ਵਲੋਂ ਪੀ.ਆਰ.ਟੀ.ਸੀ. ਦੇ ਡੀਪੂ ਮੂਹਰੇ ਧਰਨਾ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਨੰਗਲ ਦਾ ਇਜਲਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।