28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਵਾਹਦ ਵਿਖੇ ਟਰਾਲੀ ਤੇ ਪਰਾਲੀ ਨੂੰ ਅੱਗ ਲਗਾਉਣ ਸੰਬੰਧੀ ਕੇਸ ਦਰਜ

ਅਜੀਤ ਡੈਸਕ 18-06-2025
ਫਗਵਾੜਾ, 17 ਜੂਨ (ਹਰਜੋਤ ਸਿੰਘ ਚਾਨਾ)-ਪਿੰਡ ਵਾਹਦ ਵਿਖੇ ਟਰਾਲੀਆਂ ਨੂੰ ਅੱਗ ਲਗਾਉਣ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬੰਟੀ ਕੁਮਾਰ ਪੁੱਤਰ ਦੇਵ ਰਾਜ ਪੁੱਤਰ ਅਨੇਕ ਚੰਦ ਵਾਸੀ ਪਿੰਡ ਕੋਟ ਮਹਿਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਰਾਲੀ ਦੀ ਢੋਆ ਢੁਆਈ ਦਾ ਠੇਕੇਦਾਰ ਹੈ ਤੇ ਉਸ ਦਾ ਕਾਰੋਬਾਰ ਪਿੰਡ 'ਚ ਹੀ ਹੈ ਤੇ ਉਹ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਝੋਨੇ ਦੀ ਪਰਾਲੀ ਦੀ ਖ਼ਰੀਦ ਕਰਦਾ ਹੈ | ਉਸ ਨੇ 15 ਜੂਨ ਨੂੰ ਦੋ ਟਰਾਲੀਆਂ ਪਰਾਲੀ ਦੀਆਂ ਡਰਾਈਵਰ ਸਿਕੰਦਰ ਤੇ ਸੁਖਦੇਵ ਸਿੰਘ ਲੈ ਕੇ ਆਏ ਸਨ | ਪਿੰਡ ਵਾਹਦ ਵਿਖੇ ਇੱਕ ਟਰਾਂਸਫ਼ਾਰਮਰ ਲੱਗਾ ਹੋਇਆ ਸੀ ਤੇ ਉਸ ਦੀਆਂ ਤਾਰ੍ਹਾ ਕਾਫ਼ੀ ਨੀਵੀਂਆਂ ਸਨ ਤੇ ਉਸ ਨੇ ਆਪਣੇ ਡਰਾਈਵਰਾ ਨੂੰ ਟਰਾਲੀਆਂ ਖੁੱਲ੍ਹੀ ਜਗ੍ਹਾ 'ਤੇ ਖੜ੍ਹੀਆਂ ਕਰਨ ਲਈ ਕਹਿ ਦਿੱਤਾ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਟਰਾਲੀਆਂ ਨੂੰ ਕਿਸੇ ਨੂੰ ਲੱਗ ਲੱਗਾ ਦਿੱਤੀ ਤੇ ਟਰਾਲੀਆਂ ਸਮੇਤ ਪਰਾਲੀ ਲੂਹ ਹੋ ਗਈਆਂ ਹਨ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਪੀਰ ਮਾਫ਼ੀ ਵਾਲਾ ਖੂਹ ਦਾ ਸਾਲਾਨਾ ਮੇਲਾ ਭਲਕੇ ਅਗਲੀ ਖ਼ਬਰ ਜ਼ਿਲ੍ਹਾ ਐਪੀਡੀਮੋਲੋਜਿਸਟ ਵਲੋਂ ਐਸ.ਐਮ.ਓ. ਤੇ ਈ.ਓ. ਨਾਲ ਡੇਂਗੂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।