26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗੈਰ ਕਾਨੂੰਨੀ ਢੰਗ ਨਾਲ ਬਣਾਏ ਕਮਰਿਆਂ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਕਾਰਨ ਕਾਲੋਨੀ ਨਿਵਾਸੀ ਪ੍ਰੇਸ਼ਾਨ

ਅਜੀਤ ਡੈਸਕ 18-06-2025
ਫਗਵਾੜਾ, 17 ਜੂਨ (ਅਸ਼ੋਕ ਕੁਮਾਰ ਵਾਲੀਆ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਂਅ 'ਤੇ ਬਣੀ ਕਲੋਨੀ ਵਿਚ ਰਹਿ ਰਹੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਪਲਾਹੀ ਰੋਡ ਸਥਿਤ ਕੈਂਬਰਿਜ ਸਕੂਲ ਦੇ ਸਾਹਮਣੇ ਬਣੀ ਇਸ ਕਾਲੋਨੀ ਵਿਚ ਪਿੰ੍ਰਸੀਪਲ, ਅਧਿਆਪਕ, ਡਾਕਟਰ, ਪ੍ਰਵਾਸੀ ਭਾਰਤੀ ਅਤੇ ਕਾਰੋਬਾਰੀ ਲੋਕ ਰਹਿੰਦੇ ਹਨ | ਇੱਥੇ ਰਹਿ ਰਹੇ ਵਸਨੀਕਾਂ ਨੇ ਆਪਣਾ ਦੁਖੜਾ ਪੇਸ਼ ਕਰਦਿਆਂ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਸੂਬੇ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰ ਰਹੀਆਂ ਹਨ, ਪਰ ਕਈ ਲੋਕ ਸਰਕਾਰ ਦੇ ਇਨ੍ਹਾਂ ਹੁਕਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਰਹੇ ਹਨ, ਜਿਸ ਦੀ ਉਦਾਹਰਨ ਪਲਾਹੀ ਰੋਡ ਸਥਿਤ ਕੈਂਬਰਿਜ ਸਕੂਲ ਦੇ ਸਾਹਮਣੇ ਵਾਲੀ ਕਾਲੋਨੀ ਵਿਚ ਗੈਰ ਕਾਨੰੂਨੀ ਤੌਰ 'ਤੇ ਪਲਾਟ ਮਾਲਕਾਂ ਨੇ ਕਮਰੇ ਬਣਾ ਕੇ ਗੈਰ ਕਾਨੰੂਨੀ ਢੰਗ ਨਾਲ ਕਿਰਾਏ 'ਤੇ ਦਿੱਤੇ ਹੋਏ ਹਨ ਤੇ ਉੱਥੇ ਬਿਜਲੀ ਦਾ ਮੀਟਰ ਵੀ ਕਮਰਸ਼ੀਅਲ ਨਹੀਂ ਰਿਹਾਇਸ਼ੀ ਲਗਾਏ ਹੋਏ ਹਨ | ਇਨ੍ਹਾਂ ਕਮਰਿਆਂ ਵਿਚ ਵੱਡੀ ਗਿਣਤੀ ਵਿਚ ਗੈਰ ਕਾਨੰੂਨੀ ਤੌਰ 'ਤੇ ਪ੍ਰਵਾਸੀ ਵਿਅਕਤੀ ਰਹਿੰਦੇ ਹਨ, ਜੋ ਮਹਿੰਗੇ ਭਾਅ ਦੀਆਂ ਚੀਜ਼ਾਂ ਦਿਨ ਤੇ ਰਾਤ ਵੇਲੇ ਘੁੰਮ ਫਿਰ ਕੇ ਇਕੱਠਿਆਂ ਕਰਦੇ ਹਨ ਤੇ ਉਨ੍ਹਾਂ ਦਾ ਕਬਾੜ ਬਣਾ ਕੇ ਉਨ੍ਹਾਂ ਚੀਜ਼ਾਂ ਨੂੰ ਵੇਚ ਕੇ ਰਾਤ ਵੇਲੇ ਖ਼ੂਬ ਮਸਤੀ ਕਰਦੇ ਹਨ, ਪਰ ਇਸ ਸਬੰਧੀ ਫਗਵਾੜਾ ਦੀ ਪੁਲਿਸ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ, ਉੱਥੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇੜੇ ਪਲਾਟਾਂ ਵਿਚ ਜੰਗਲ ਪਾਣੀ ਜਾਂਦੇ ਹਨ, ਜਿਸ ਨਾਲ ਉੱਥੇ ਰਹਿਣ ਵਾਲੇ ਪਰਿਵਾਰਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ | ਇਸ ਸਬੰਧੀ ਕਾਲੋਨੀ ਵਾਸੀਆਂ ਨੇ ਡੀ.ਜੀ.ਪੀ. ਪੰਜਾਬ ਨੂੰ ਲਿਖਤੀ ਆਨਲਾਈਨ ਸ਼ਿਕਾਇਤ ਵੀ ਕੀਤੀ | ਇਸ ਸਬੰਧੀ ਉੱਥੇ ਦੇ ਰਹਿਣ ਵਾਲੇ ਵਸਨੀਕ ਨੇ ਕਿਹਾ ਇਨ੍ਹਾਂ ਪਲਾਟਾਂ ਵਿਚ ਮਾਲਕਾਂ ਨੇ ਗੈਰ ਕਾਨੰੂਨੀ ਢੰਗ ਨਾਲ ਕਿਰਾਏਦਾਰ ਰੱਖੇ ਹੋਏ ਹਨ, ਜਿਨ੍ਹਾਂ ਦੀ ਕੋਈ ਵੀ ਉੱਗ ਸੁੱਗ ਨਹੀਂ, ਇਹ ਕਿਰਾਏਦਾਰ ਕਿੱਥੋਂ ਆਏ ਹਨ | ਇਸ ਸਬੰਧੀ ਕੁਲਜੀਤ ਕੌਰ ਨੇ ਦੱਸਿਆ ਕਿ ਇਸ ਪਲਾਟ ਦੇ ਕਮਰਿਆਂ ਵਿਚ ਕਬਾੜੀਏ ਵੀ ਰਹਿੰਦੇ ਹਨ, ਜਿਹੜੇ ਕਿ ਤੜਕਸਾਰ ਤਾਰਾਂ ਵਿਚੋਂ ਤਾਂਬਾ ਕੱਢਣ ਲਈ ਅੱਗ ਲਗਾ ਕੇ ਤਾਰਾਂ ਸਾੜਦੇ ਹਨ, ਉਸ ਧੰੂਏਾ ਨਾਲ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ 20 ਨੂੰ ਕੱਢੀ ਜਾਵੇਗੀ ਗੁਰੂ ਨਾਨਕ ਸਟੇਡੀਅਮ ਤੋਂ ਸਾਈਕਲਾਥੋਨ-ਗੌਰਵ ਤੂਰਾ ਲੋਕਾਂ ਨੂੰ ਸਾਈਕਲਾ... ਅਗਲੀ ਖ਼ਬਰ ਰੇਲਿੰਗ ਰਹਿਤ ਸੜਕ ਤੋਂ ਥਾਰ ਬਿਸਤ ਦੁਆਬ ਨਹਿਰ 'ਚ ਡਿੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।