28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਰੇਲਿੰਗ ਰਹਿਤ ਸੜਕ ਤੋਂ ਥਾਰ ਬਿਸਤ ਦੁਆਬ ਨਹਿਰ 'ਚ ਡਿੱਗੀ

ਅਜੀਤ ਡੈਸਕ 18-06-2025
ਪਾਂਸ਼ਟਾ, 17 ਜੂਨ (ਸਤਵੰਤ ਸਿੰਘ)-ਅੱਜ ਦੁਪਹਿਰ ਪਾਂਸ਼ਟਾ ਦੇ ਨਜ਼ਦੀਕ ਇਕ ਥਾਰ ਗੱਡੀ ਨਹਿਰ ਵਿਚ ਜਾ ਡਿੱਗੀ, ਜਿਸ ਵਿਚ ਸਵਾਰ ਚਾਰ ਵਿਅਕਤੀਆਂ ਨੂੰ ਸਥਾਨਕ ਲੋਕਾਂ ਵਲੋਂ ਜਾਨ-ਜ਼ੋਖਮ ਵਿਚ ਪਾ ਕੇ ਬਚਾਇਆ ਗਿਆ | ਗੱਡੀ 'ਚ ਸਵਾਰ ਨਵਨਿਹਾਲ ਸਿੰਘ ਵਾਸੀ ਮੋਹਾਲੋ ਅਨੁਸਾਰ ਉਹ ਆਪਣੀ ਮਾਤਾ, ਭੈਣ ਤੇ ਇਕ ਹੋਰ ਰਿਸ਼ਤੇਦਾਰ ਸਮੇਤ ਆਦਮਪੁਰ ਤੋਂ ਮੋਹਾਲੋ ਜਾ ਰਹੇ ਸਨ ਅਤੇ ਇਕ ਸੰਪਰਕ ਮਾਰਗ ਤੋਂ ਨਹਿਰ ਦੇ ਮਾਰਗ 'ਤੇ ਚੜ੍ਹ ਰਹੇ ਇਕ ਬਾਈਕ ਨੂੰ ਬਚਾਉਂਦਿਆਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਨਹਿਰ ਵਿਚ ਜਾ ਡਿੱਗੀ | ਚਸ਼ਮਦੀਦਾਂ ਅਨੁਸਾਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਹ ਲੰਬੀ ਦੂਰੀ ਤੱਕ ਗੱਡੀ ਨੂੰ ਆਪਣੇ ਨਾਲ ਵਹਾਅ ਕੇ ਲੈ ਗਿਆ ਅਤੇ ਮੌਕੇ 'ਤੇ ਹਾਜ਼ਰ ਲੋਕਾਂ ਵਲੋਂ ਆਪਣੀ ਜਾਨ ਜੋਖ਼ਮ ਵਿਚ ਪਾਉਂਦਿਆਂ, ਸ਼ੀਸ਼ੇ ਤੋੜ ਕੇ ਉਨ੍ਹਾਂ ਨੂੰ ਬਚਾਇਆ ਗਿਆ ਤੇ ਗੱਡੀ ਨੂੰ ਵੀ ਰੱਸਿਆਂ ਦੀ ਸਹਾਇਤਾ ਨਾਲ ਬੰਨਿ੍ਹਆ ਗਿਆ ਤਾਂ ਜੋ ਉਹ ਰੁੜ੍ਹ ਕੇ ਹੋਰ ਅੱਗੇ ਨਾ ਜਾ ਸਕੇ | ਇਸ ਮੌਕੇ ਸਥਾਨਕ ਪੁਲਿਸ ਦਾ ਰੋਲ ਵੀ ਸ਼ਲਾਘਾਯੋਗ ਰਿਹਾ, ਜਿਨ੍ਹਾਂ ਵਲੋਂ ਇਨ੍ਹਾਂ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਗਈ | ਨਵਨਿਹਾਲ ਸਿੰਘ ਨੇ ਸਹਾਇਤਾ ਕਰਨ ਵਾਲੇ ਸਮੂਹ ਸੱਜਣਾਂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕੀ ਇਸ ਸਮੁੱਚੇ ਮਾਰਗ 'ਤੇ ਰੇਲਿੰਗ ਲਗਾਈ ਜਾਵੇ ਤਾਂ ਜੋ ਕੋਈ ਹੋਰ ਉਨ੍ਹਾਂ ਵਾਂਗ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ |
ਪਿਛਲੀ ਖ਼ਬਰ ਗੈਰ ਕਾਨੂੰਨੀ ਢੰਗ ਨਾਲ ਬਣਾਏ ਕਮਰਿਆਂ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਕਾਰਨ ਕਾਲੋਨੀ ਨਿਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ ਹੈਰੋਇਨ ਸਮੇਤ ਕਾਰ ਸਵਾਰ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।