28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਸਾਲਾਨਾ ਜੋੜ ਮੇਲਾ ਸਮਾਪਤ

ਅਜੀਤ ਡੈਸਕ 19-06-2025
ਫਗਵਾੜਾ, 18 ਜੂਨ (ਅਸ਼ੋਕ ਕੁਮਾਰ ਵਾਲੀਆ)-ਸਤਿਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ 128ਵਾਂ ਤਿੰਨ ਦਿਨਾ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਲਾਲ ਦੀ ਅਗਵਾਈ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਜੋੜ ਮੇਲੇ ਦੇ ਆਖ਼ਰੀ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ | ਇਸ ਮੌਕੇ 'ਤੇ ਸ਼੍ਰੀ ਗੁਰੂ ਰਵਿਦਾਸ ਦੀਪ ਗ੍ਰੰਥ ਦੀ ਸਰਪ੍ਰਸਤੀ ਹੇਠ ਨਗਰ ਪਰਿਕਰਮਾ ਕੀਤੀ ਗਈ | ਸਜੇ ਦੀਵਾਨਾਂ 'ਚ ਭਾਈ ਕਰਮ ਸਿੰਘ ਜਲੰਧਰ ਵਾਲੇ, ਭਾਈ ਰੁਪਿੰਦਰ ਸਿੰਘ ਲੁਧਿਆਣੇ ਵਾਲੇ, ਰਾਮਪਾਲ ਬੰਗਾ, ਢਾਡੀ ਮੰਡੇਰ ਬ੍ਰਦਰਜ਼, ਗੁਰੂ ਰਵਿਦਾਸ ਸੰਗੀਤ ਅਕੈਡਮੀ ਤੇ ਮੀਰਾਬਾਈ ਸੰਗੀਤ ਅਕੈਡਮੀ ਪ੍ਰੇਮਪੁਰਾ ਦੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ | ਅੰਤ ਵਿਚ ਡੇਰੇ ਦੇ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਲਾਲ ਤੇ ਮਹੰਤ ਜਤਿੰਦਰ ਕੁਮਾਰ ਟਿੱਕਾ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ, ਰਵੀ ਕੁਮਾਰ ਮੰਤਰੀ, ਵਰੁਣ ਬੰਗੜ ਸਰਪੰਚ, ਰੇਸ਼ਮ ਲਾਲ ਪਟਵਾਰੀ, ਹਰਮੇਲ ਚੰਦ ਸਾਬਕਾ ਸਰਪੰਚ, ਸਤਪਾਲ ਅਨੀਹਰ, ਜਸਵੰਤ ਲੁਧਿਆਣਾ, ਮਦਨ ਲਾਲ ਕੰਗ ਅਰਾਈਆਂ, ਨਰਿੰਦਰ ਸਿੰਘ ਦੁਸਾਂਝ, ਗੌਰਵ ਮੋਮੀ, ਆਕਾਸ਼ ਮੋਮੀ, ਜਗਨਨਾਥ ਲੱਖਪੁਰ, ਹਰਮੇਸ਼ ਬੰਗਾ, ਅਮਰਨਾਥ ਬੰਗਾ, ਕਰਨੈਲ ਚੰਦ, ਜਸਵੰਤ ਰਾਏ, ਅਜੇ ਕੁਮਾਰ, ਤਰਲੋਚਨ ਕੁਮਾਰ, ਦੀਪਕ ਬੰਗੜ, ਸੁਖਦੇਵ ਰਾਜਾ, ਲਵਪ੍ਰੀਤ, ਤਜਿੰਦਰ ਸਿੰਘ, ਪਰਮ ਹੀਰ, ਨਰੇਸ਼ ਕੁਮਾਰ ਗੰਗੜ, ਮਨਜਿੰਦਰ ਦੁਸਾਂਝ, ਸੁਖਜਿੰਦਰ ਦੁਸਾਂਝ,ਤਾਰੀ ਅਕਾਲਗੜ੍ਹ, ਹਰਨੇਕ ਸਿੰਘ, ਜਗਦੀਸ਼ ਕੁਮਾਰ, ਪਵਨ ਕੁਮਾਰ, ਗਗਨਦੀਪ ਗੋਗੀ, ਪਰਮਿੰਦਰ ਹੀਰ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਕੇਪ ਵਲੋਂ ਕਰਵਾਇਆ 'ਇਕ ਸ਼ਾਮ ਦੋ ਸ਼ਾਇਰਾਂ ਦੇ ਨਾਮ' ਸਮਾਗਮ ਅਗਲੀ ਖ਼ਬਰ ਜੇਲ੍ਹ 'ਚ ਤਾਇਨਾਤ ਕਰਮਚਾਰੀ ਪਾਸੋਂ ਤੰਬਾਕੂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।